ਕਦੇ ਜਾਗਰਨ ਵਿੱਚ ਗਾ ਕੇ 500 ਰੁਪਏ ਕਮਾਉਂਦੀ ਸੀ ਨੇਹਾ ਕੱਕੜ, ਪਰ ਅੱਜ ਹੈ ਬਾਲੀਵੁੱਡ ਦੀ ਸਟਾਰ ਗਾਇਕਾ
ਬਾਲੀਵੁੱਡ ਵਿੱਚ ਆਪਣੀ ਅਵਾਜ਼ ਦੇ ਦਮ ਤੇ ਰਾਜ ਕਰਨ ਵਾਲੀ ਗਾਇਕਾ ਨੇਹਾ ਕੱਕੜ ਆਪਣਾ ਜਨਮ ਦਿਨ ਮਨਾ ਰਹੀ ਹੈ । ਨੇਹਾ ਕੱਕੜ ਨੇ ਇੰਡੀਅਨ ਆਈਡਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਨੇਹਾ ਨੇ ਆਪਣੇ ਗਾਣਿਆਂ ਦੀਆਂ ਵੀਡੀਓ ਯੂ-ਟਿਊਬ ਤੇ ਅੱਪ ਲੋਡ ਕੀਤੀਆ ਸਨ । ਜਿਸ ਤੋਂ ਬਾਅਦ ਉਹ ਰਾਤੋ-ਰਾਤ ਸਟਾਰ ਬਣ ਗਈ ਸੀ ।
https://www.instagram.com/p/BxKHTPuH9vk/
ਨੇਹਾ ਨੇ ਬਾਲੀਵੁੱਡ ਵਿੱਚ ਕਈ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਕਰਕੇ ਨੇਹਾ ਦਾ ਬਾਲੀਵੁੱਡ ਵਿੱਚ ਸਿੱਕਾ ਚਲਦਾ ਹੈ । ਨੇਹਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ 6 ਜੂਨ 1988 ਨੂੰ ਹੋਇਆ ਸੀ । ਨੇਹਾ ਤੇ ਉਸ ਦੀ ਭੈਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਗਰਾਤਿਆਂ ਵਿੱਚ ਭਜਨ ਗਾ ਕੇ ਕੀਤੀ ਸੀ ।
https://www.instagram.com/p/BvtWVvaHVdd/
ਇਸ ਤੋਂ ਬਾਅਦ ਨੇਹਾ ਇੰਡੀਅਨ ਆਈਡਲ ਦਾ ਹਿੱਸਾ ਬਣੀ, ਪਰ ਉਹ ਜਿੱਤੀ ਨਹੀਂ ਸਕੀ । ਪਰ ਹੁਣ ਉਹ ਇਸੇ ਸ਼ੋਅ ਵਿੱਚ ਜੱਜ ਦੇ ਰੂਪ ਵਿੱਚ ਆਉਂਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਨੇਹਾ ਆਪਣੇ ਬ੍ਰੇਕਅਪ ਕਰਕੇ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ, ਪਰ ਉਹਨਾਂ ਨੇ ਬਹੁਤ ਛੇਤੀ ਇਸ ਤੋਂ ਉਭਰ ਕੇ ਆਪਣੇ ਆਪ ਨੂੰ ਇੱਕ ਵਾਰ ਫਿਰ ਸਟੈਂਡ ਕੀਤਾ । ਨੇਹਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀ ਵੀਡੀਓ ਸ਼ੇਅਰ ਕਰਦੀ ਹੈ ।
https://www.instagram.com/p/BvOE_2eg-v2/