ਨੇਹਾ ਕੱਕੜ ਨੇ ਮਾਪਿਆਂ ਦੀ ਵੈਡਿੰਗ ਐਨੀਵਸਰੀ ‘ਤੇ ਦਿੱਤੀ ਵਧਾਈ

written by Shaminder | May 18, 2021

ਨੇਹਾ ਕੱਕੜ ਨੇ ਆਪਣੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ਮਨਾਈ । ਜਿਸ ਦੀਆਂ ਕੁਝ ਤਸਵੀਰਾਂ ਵੀ ੳਸ ਨੇ
ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ
ਲਿਖਿਆ ਕਿ ‘ਐਨੀਵਰਸਰੀ ਦੀ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ ਦੋਵਾਂ ਨੂੰ !! ਜਿੰਨਾ ਪਿਆਰ ਤੁਸੀਂ ਦੋਨਾਂ ਨੇ
ਦਿੱਤਾ ਹਮੇਸ਼ਾ, ਓਨਾ ਪਿਆਰ ਸ਼ਾਇਦ ਅਸੀਂ ਕਦੇ ਵੀ ਨਾ ਦੇ ਪਾਈਏ ।

neha with parents Image From Neha Kakkar's Instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਸੋਨੂੰ ਸੂਦ ਨੇ ਚੁੱਕਿਆ ਵੱਡਾ ਕਦਮ 

neha with mother father Image From Neha Kakkar's Instagram

ਬਸ ਇਹੀ ਪ੍ਰਾਰਥਨਾ ਹੈ ਮਾਤਾ ਰਾਣੀ ਨੂੰ ਕਿ ਤੁਸੀਂ ਦੋਵੇਂ ਹਮੇਸ਼ਾ ਖੁਸ਼ ਰਹੋ’।ਨੇਹਾ ਕੱਕੜ ਨੇ ਇਸ ਦੇ ਨਾਲ ਹੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਨੇਹਾ ਕੱਕੜ ਦਾ ਪਤੀ ਰੋਹਨਪ੍ਰੀਤ ਵੀ ਦਿਖਾਈ ਦੇ ਰਿਹਾ ਹੈ ।

Neha kakkar and rohanpreet Image From Neha Kakkar's Instagram

ਨੇਹਾ  ਕੱਕੜ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਨੇਹਾ ਦੇ ਪ੍ਰਸ਼ੰਸਕ ਵੀ ਉਸ ਦੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਵਧਾਈ ਦੇ ਰਹੇ ਹਨ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਅੱਜ ਨਵਾਂ ਗੀਤ ਵੀ ਲੈ ਕੇ ਆ ਰਹੇ ਹਨ ।

You may also like