ਪਿੰਡ ‘ਚ ਬੁਰੀ ਫਸੀ ਨੇਹਾ ਕੱਕੜ, ਮੱਝ ਨੂੰ ਨੁਹਾਇਆ ਤੇ ਫਿਰ ਦੁੱਧ ਚੋ ਕੇ ਬਣਾਈ ਲੱਸੀ,ਦੇਖੋ ਤਸਵੀਰਾਂ

written by Lajwinder kaur | January 23, 2020

ਪਾਲੀਵੁੱਡ ਤੇ ਬਾਲੀਵੁੱਡ ਦੀ ਖੂਬਸੂਰਤ ਆਵਾਜ਼ ਦੀ ਮਲਿਕਾ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਬਣੀ ਹੀ ਰਹਿੰਦੀ ਹੈ। ਅਜਿਹੀ ਹੀ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਉਹ ਮੱਝ ਦੇ ਦੁੱਧ ਦੀ ਧਾਰ ਕੱਢ ਦੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਉਨ੍ਹਾਂ ਦੇ ਇੱਕ ਸ਼ੋਅ ਦੌਰਾਨ ਦੀ ਹੈ।  ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਜਿੰਦੇ ਮੇਰੀਏ ਦਾ ਟਾਈਟਲ ਟਰੈਕ ਪ੍ਰਭ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ ਆਪਣੀ ਗਾਇਕੀ ਦੇ ਨਾਲ ਦੇ ਲੋਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾਉਣ ਵਾਲੀ ਗਾਇਕਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਡਿਜੀਟਲ ਪਲੇਟਫਾਰਮ 'ਤੇ ਮਸ਼ਹੂਰੀ ਨੂੰ ਦੇਖਦੇ ਹੋਏ ਹੀ ਉਸ ਨੂੰ Youtube ਦੇ ਓਰੀਜਨਲ ਸ਼ੋਅ 'ਪ੍ਰਿਟੀ ਫਿਟ' 'ਚ ਬੁਲਾਇਆ ਗਿਆ। ਇਸ ਸ਼ੋਅ ਨੂੰ ਪ੍ਰਾਜਕਤਾ ਕੋਲੀ ਹੋਸਟ ਕਰਦੀ ਹੈ। ਸ਼ੋਅ 'ਚ ਦੱਸਿਆ ਜਾਂਦਾ ਹੈ ਕਿ ਸਿਤਾਰੇ ਆਪਣੇ ਰੋਜ਼ਮਰਾ ਦੇ ਕੰਮਾਂ ਨਾਲ ਖ਼ੁਦ ਨੂੰ ਕਿਵੇਂ ਫਿੱਟ ਰੱਖ ਸਕਦੇ ਨੇ। ਇਸ ਸ਼ੋਅ ‘ਚ ਨੇਹਾ ਕੱਕੜ ਆਪਣੀ ਗਾਇਕੀ ਦੇ ਸਫ਼ਰ ਬਾਰੇ ਵੀ ਦੱਸਿਆ। ਸ਼ੋਅ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅੱਜ ਉਹ ਜਿਸ ਮੁਕਾਮ ‘ਤੇ ਪਹੁੰਚੇ ਨੇ ਉਸ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਉਹ ਚਾਰ ਸਾਲ ਦੀ ਉਮਰ ਤੋਂ ਜਗਰਾਤਿਆਂ 'ਚ ਪਰਫਾਰਮ ਕਰਨ ਲੱਗ ਪਈ ਸੀ। ਇਸ ਫਿੱਟਨੈੱਸ ਸ਼ੋਅ ‘ਚ ਉਹ ਫਿਜ਼ੀਕਲ ਟਾਸਕ ਕਰਦੀ ਹੋਈ ਨਜ਼ਰ ਆਈ। ਪਿੰਡ ‘ਚ ਉਨ੍ਹਾਂ ਨੇ ਮੱਝਾਂ ਨੂੰ ਨਹਾਇਆ ਤੇ ਦੁੱਧ ਵੀ ਚੋਇਆ ਤੇ ਫਿਰ ਲੱਸੀ ਵੀ ਬਣਾਈ। ਇਹ ਸ਼ੋਅ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

0 Comments
0

You may also like