ਨੇਹਾ ਕੱਕੜ ਨੇ ਬੱਚਿਆਂ ਨੂੰ ਵੰਡੇ 2-2 ਹਜ਼ਾਰ ਦੇ ਨੋਟ, ਵੀਡੀਓ ’ਤੇ ਹੋ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

Written by  Rupinder Kaler   |  February 17th 2020 03:36 PM  |  Updated: February 17th 2020 03:36 PM

ਨੇਹਾ ਕੱਕੜ ਨੇ ਬੱਚਿਆਂ ਨੂੰ ਵੰਡੇ 2-2 ਹਜ਼ਾਰ ਦੇ ਨੋਟ, ਵੀਡੀਓ ’ਤੇ ਹੋ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

ਪੰਜਾਬੀ ਗਾਇਕਾ ਨੇਹਾ ਕੱਕੜ ਨੇ ਬੀਤੇ ਕੁਝ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਵਟੋਰੀਆਂ ਹਨ, ਕਿਉਂਕਿ ਉਹਨਾਂ ਦੇ ਵਿਆਹ ਦੀਆਂ ਖ਼ਬਰਾਂ ਖੂਬ ਵਾਇਰਲ ਹੋਈਆਂ ਸਨ । ਉਹਨਾਂ ਦੇ ਵਿਆਹ ਦੀਆਂ ਖ਼ਬਰਾਂ ਇੱਕ ਮਜ਼ਾਕ ਸੀ । ਪਰ ਇਸ ਮਜ਼ਾਕ ਨੂੰ ਲੋਕਾਂ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਸੀ । ਨੇਹਾ ਕੱਕੜ ਦਾ ਵਿਆਹ ਤਾਂ ਨਹੀਂ ਹੋਇਆ ਪਰ ਉਹਨਾਂ ਵੱਲੋਂ ਕੀਤੇ ਨੇਕ ਕੰਮ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ।

https://www.instagram.com/p/B8Dk3zOnDHC/

ਇਸ ਵੀਡੀਓ ਵਿੱਚ ਨੇਹਾ ਕੱਕੜ ਆਪਣੀ ਟੀਮ ਨਾਲ ਇੱਕ ਰੈਸਟੋਰੈਂਟ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ । ਨੇਹਾ ਦੇ ਬਾਹਰ ਆਉਂਦੇ ਹੀ ਦੋ ਗਰੀਬ ਬੱਚੇ ਨੇਹਾ ਤੋਂ ਪੈਸੇ ਮੰਗਦੇ, ਨੇਹਾ ਇਹ ਸਭ ਦੇਖਕੇ ਝਟ ਆਪਣਾ ਪਰਸ ਖੋਲ ਕੇ ਬੱਚਿਆਂ ਨੂੰ ਦੋ ਹਜ਼ਾਰ ਦਾ ਨੋਟ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਦੋਹਾਂ ਵਾਸਤੇ ਹੈ । ਇਸ ਦੇ ਬਾਵਜੂਦ ਦੂਜਾ ਬੱਚਾ ਪੈਸੇ ਮੰਗਦਾ ਹੈ, ਉਸ ਨੂੰ ਵੀ ਨੇਹਾ ਦੋ ਹਜ਼ਾਰ ਦਾ ਨੋਟ ਦੇ ਦਿੰਦੀ ਹੈ ।

https://www.instagram.com/p/B7X-9cLnJvG/

ਨੇਹਾ ਦੇ ਇਸ ਨੇਕ ਕੰਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ । ਲੋਕ ਇਸ ਵੀਡੀਓ ਤੇ ਆਪਣੇ ਆਪਣੇ ਕਮੈਂਟ ਵੀ ਕਰ ਰਹੇ ਹਨ । ਕੋਈ ਉਸ ਨੂੰ ਜ਼ਮੀਨ ਨਾਲ ਜੁੜੀ ਹੋਈ ਦੱਸ ਰਿਹਾ ਹੈ । ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਮੈਂਟ ਇਸ ਵੀਡੀਓ ਤੇ ਆ ਰਹੇ ਹਨ । ਇਸ ਵੀਡੀਓ ਵਿੱਚ ਨੇਹਾ ਨੂੰ ਉਹਨਾਂ ਦੇ ਵਿਆਹ ਨੂੰ ਲੈ ਕੇ ਵੀ ਕੋਈ ਸਵਾਲ ਕਰਦਾ ਹੈ, ਜਿਸ ਤੇ ਨੇਹਾ ਹੱਸਣ ਲੱਗ ਜਾਂਦੀ ਹੈ ।

https://www.instagram.com/p/B8o5-ysHRWo/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network