ਨਵੇਂ ਸਾਲ ਦੇ ਮੌਕੇ ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਤੇ ਭਰਾ ਟੋਨੀ ਕੱਕੜ ਨਾਲ ਛੁੱਟੀਆਂ ਮਨਾਉਣ ਲਈ ਗੋਆ ਪਹੁੰਚੀ ਹੈ । ਨੇਹਾ ਕੱਕੜ ਦੀਆਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਵੀਡੀਓ ਵਿੱਚ ਨੇਹਾ ਆਪਣੀ ਗਾਇਕੀ ਦਾ ਜਾਦੂ ਚਲਾ ਰਹੀ ਹੈ ਤੇ ਲੋਕ ਉਹਨਾਂ ਦੇ ਗਾਣਿਆਂ ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ :
- ਸ਼ਿਲਪਾ ਸ਼ੈੱਟੀ ਦੀ ਬੇਟੀ ਦਾ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
- ਨਵੇਂ ਸਾਲ ਦੇ ਮੌਕੇ ‘ਤੇ ਗੁਰਲੇਜ ਅਖਤਰ ਅਤੇ ਅਦਾਕਾਰਾ ਨੀਰੂ ਬਾਜਵਾ ਨੇ ਦਿੱਤੀ ਵਧਾਈ
ਨੇਹਾ ਕੱਕੜ ਨੇ ਇਸ ਸ਼ਾਨਦਾਰ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਹੈ ।ਉਹਨਾਂ ਨੇ ਇਸ ਦੌਰਾਨ ਆਪਣੇ ਪ੍ਰਸ਼ੰਸਕਾਂ ਲਈ ਗਾਣਾ ਗਾਇਆ ਅਤੇ ਪਤੀ ਹੋਹਨਪ੍ਰੀਤ ਤੇ ਭਰਾ ਟੋਨੀ ਕੱਕੜ ਨਾਲ ਮਸਤੀ ਕੀਤੀ । ਨੇਹਾ ਕੱਕੜ ਦੀ ਇਸ ਵੀਡੀਓ ਤੇ ਲੋਕ ਖੂਬ ਪ੍ਰਤੀਕਰਮ ਵੀ ਦੇ ਰਹੇ ਹਨ ।
ਇਸ ਤੋਂ ਪਹਿਲਾਂ ਨੇਹਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ । ਨੇਹਾ ਨੇ ਫੋਟੋ ਸ਼ੇਅਰ ਕਰਕੇ ਲਿਖਿਆ ਹੈ ‘ਖੂਬਸੁਰਤ ਲੋਕ, ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਬੀਤੀ 26 ਅਕਤੂਬਰ ਨੂੰ ਦਿੱੱਲੀ ਦੇ ਇੱਕ ਗੁਰਦੁਅਰਾ ਸਾਹਿਬ ਵਿੱਚ ਵਿਆਹ ਕਰਵਾਇਆ ਸੀ । ਉਹਨਾਂ ਦੇ ਵਿਆਹ ਦੀਆਂ ਵੀਡੀਓ ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ ।
View this post on Instagram
View this post on Instagram
View this post on Instagram