ਇਸ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ ਨੇਹਾ ਕੱਕੜ

written by Shaminder | October 27, 2021

ਬਾਲੀਵੁੱਡ ਗਾਇਕਾ ਨੇਹਾ ਕੱਕੜ (Neha Kakkar) ਜੋ ਕਿ ਆਪਣੇ ਗੀਤਾਂ ਦੇ ਲਈ ਜਾਣੀ ਜਾਂਦੀ ਹੈ । ਉਹ ਇੱਕ ਬਹੁਤ ਹੀ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇੱਕ ਰਿਆਲਟੀ ਸ਼ੋਅ ਦੇ ਦੌਰਾਨ ਨੇਹਾ ਕੱਕੜ ਨੇ ਇਸ ਬੀਮਾਰੀ ਦਾ ਜ਼ਿਕਰ ਕੀਤਾ ਹੈ । ਜਿਸ ਕਾਰਨ ਉਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਰਹਿੰਦੀ ਹੈ ।ਦਰਅਸਲ ਨੇਹਾ ਕੱਕੜ ਗੰਭੀਰ ਬੀਮਾਰੀ ਐਂਗਜਾਇਟੀ (Anxiety) ਦੇ ਨਾਲ ਜੂਝ ਰਹੀ ਹੈ । ਇਹ ਬੀਮਾਰੀ ਇੱਕ ਤਰ੍ਹਾਂ ਦਾ ਮਾਨਸਿਕ ਰੋਗ ਹੈ ਜੋ ਕਿ ਪੀੜਤ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਬਣਾ ਦਿੰਦਾ ਹੈ । ਇਸ ਬੀਮਾਰੀ ਦੇ ਕਾਰਨ ਰੋਗੀ ਨੂੰ ਬੇਚੈਨੀ, ਨਕਾਰਾਤਮਕ ਵਿਚਾਰ ਆਉਣ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

neha-kakkar-pp-min Image From Instagram

ਹੋਰ ਪੜ੍ਹੋ : ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਸ ਮਹੀਨੇ ਕਰਵਾ ਰਹੇ ਹਨ ਵਿਆਹ ..!

ਨੇਹਾ ਕੱਕੜ ਨੂੰ ਵੇਖ ਕੇ ਕੋਈ ਵੀ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਲਗਾ ਸਕਦਾ ਕਿ ਇਸ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੀ ਹੈ ।ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਰੱਜਵਾਂ ਪਿਆਰ ਵੀ ਮਿਲਦਾ ਹੈ ।

neha kakkar,-min Image From Instagram

ਬੀਤੇ ਦਿਨੀਂ ਨੇਹਾ ਕੱਕੜ ਨੇ ਆਪਣੁੇ ਵਿਆਹ ਦੀ ਪਹਿਲੀ ਵਰੇ੍ਹਗੰਢ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਉਨ੍ਹਾਂ ਨੇ ਬੀਤੇ ਸਾਲ ਅਕਤੂਬਰ ‘ਚ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੁਬ ਵਾਇਰਲ ਹੋਈਆਂ ਸਨ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਮੁਲਾਕਾਤ ਇਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ । ਇੱਥੋਂ ਹੀ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ । ਇਸ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ ਅਤੇ ਇੱਕ ਸ਼ੋਅ ਦੇ ਦੌਰਾਨ ਨੇਹਾ ਕੱਕੜ ਆਪਣੇ ਬ੍ਰੇਕਅੱਪ ਨੂੰ ਲੈ ਕੇ ਰੋ ਤੱਕ ਪਈ ਸੀ ।

You may also like