ਕਿਰਾਏ ਦੇ ਕਮਰੇ ’ਚ ਰਹਿੰਦੀ ਸੀ ਨੇਹਾ ਕੱਕੜ, ਨਵੇਂ ਬੰਗਲੇ ਦੀ ਤਸਵੀਰ ਸ਼ੇਅਰ ਕਰਕੇ ਹੋਈ ਭਾਵੁਕ

written by Rupinder Kaler | March 07, 2020

ਗਾਇਕੀ ਦੇ ਖੇਤਰ ਵਿੱਚ ਨੇਹਾ ਕੱਕੜ ਉਹ ਗਾਇਕਾ ਹੈ ਜਿਸ ਨੇ ਆਪਣੀ ਮਿਹਨਤ ਨਾਲ ਤਰੱਕੀ ਦੀਆਂ ਬੁਲੰਦੀਆਂ ਛੂਹੀਆਂ ਹਨ । ਨੇਹਾ ਕੱਕੜ ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਨੇਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਈ ਵਾਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਦਾ ਇਹ ਸਫ਼ਰ ਕਿੰਨਾ ਔਖਾ ਰਿਹਾ ਹੈ । ਹੁਣ ਨੇਹਾ ਕੱਕੜ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਪੁਰਾਣੇ ਘਰ ਦੀ ਤਸਵੀਰ ਸ਼ੇਅਰ ਕੀਤੀ ਹੈ । https://www.instagram.com/p/B9ORd8KHG6K/ ਇਸ ਤਸਵਰਿ ਨੂੰ ਸ਼ੇਅਰ ਕਰਦੇ ਹੋਏ ਪੁਰਾਣੀਆਂ ਯਾਦਾਂ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਪਿਰੋਇਆ ਹੈ, ਜਿੰਨਾਂ ਨੂੰ ਦੱਸਦੇ ਹੋਏ ਉਹ ਭਾਵੁਕ ਹੋ ਗਈ ਹੈ । ਨੇਹਾ ਕੱਕੜ ਨੇ ਆਪਣੇ ਰਿਸ਼ੀਕੇਸ ਵਾਲੇ ਬੰਗਲੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਸ ਸਾਡਾ ਬੰਗਲਾ ਹੈ ਜਿਹੜਾ ਕਿ ਰਿਸ਼ੀਕੇਸ਼ ਵਿੱਚ ਹੈ ਤੇ ਦੂਜੀ ਤਸਵੀਰ ਉਸ ਘਰ ਦੀ ਹੈ ਜਿੱਥੇ ਮੇਰਾ ਜਨਮ ਹੋਇਆ ਸੀ । https://www.instagram.com/p/B9WCVDWHDGU/ ਇਸ ਘਰ ਵਿੱਚ ਸਾਡਾ ਕੱਕੜ ਪਰਿਵਾਰ ਰਹਿੰਦਾ ਸੀ , ਇਸ ਘਰ ਵਿੱਚ ਇੱਕ ਟੇਬਲ ਲੱਗਿਆ ਹੋਇਆ ਸੀ ਜਿਹੜਾ ਕਿ ਮੇਰੀ ਮਾਂ ਦੀ ਰਸੋਈ ਸੀ, ਇਹ ਕਮਰਾ ਵੀ ਸਾਡਾ ਨਹੀਂ ਸੀ ਇਸ ਦਾ ਕਿਰਾਇਆ ਅਸੀਂ ਦਿੰਦੇ ਸੀ । ਹੁਣ ਜਦੋਂ ਵੀ ਮੈਂ ਆਪਣਾ ਬੰਗਲਾ ਦੇਖਦੀ ਹਾਂ ਤਾਂ ਭਾਵੁਕ ਹੋ ਜਾਂਦੀ ਹਾਂ । ਆਪਣੀ ਇਸ ਪੋਸਟ ਦੇ ਨਾਲ ਮੈਂ ਆਪਣੇ ਪਰਿਵਾਰ ਮਾਤਾ ਰਾਣੀ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੀ ਹਾਂ’ । https://www.instagram.com/p/B9Y80pXHICf/

0 Comments
0

You may also like