
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਭਰਾ ਟੋਨੀ ਕੱਕੜ ਦੇ ਨਾਲ ਹਿੰਦੀ ਗੀਤ ‘ਗਲੇ ਲਗਾਣਾ ਹੈ’ (Gale Lagana Hai) ਉੱਤੇ ਕਿਊਟ ਜਿਹਾ ਵੀਡੀਓ ਬਣਾਇਆ ਹੈ ।
ਹੋਰ ਪੜ੍ਹੋ : ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ਨਵਾਂ ਗੀਤ ‘GALE LAGANA HAI’ ਟੋਨੀ ਕੱਕੜ ਤੇ ਨੇਹਾ ਕੱਕੜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਵੀਡੀਓ ‘ਚ ਨੇਹਾ ਕੱਕੜ ਨੇ ਖ਼ੂਬਸੂਰਤ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੋਈ ਹੈ । ਜਿਸ 'ਚ ਉਹ ਬਹੁਤ ਪਿਆਰੀ ਲੱਗ ਰਹੀ ਹੈ । ਟੋਨੀ ਕੱਕੜ ਨੇ ਵੀ ਵ੍ਹਾਈਟ ਜੈਕਟ ਪਾਈ ਹੋਈ ਹੈ । ਦਰਸ਼ਕਾਂ ਨੂੰ ਦੋਵਾਂ ਭੈਣ-ਭਰਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਸੱਤ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
ਪਿਛਲੇ ਸਾਲ ਅਕਤੂਬ ਮਹੀਨੇ ਚ ਨੇਹਾ ਕੱਕੜ ਦਾ ਵਿਆਹ ਪੰਜਾਬੀ ਗੱਭਰੂ ਤੇ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਹੋਇਆ ਹੈ। ਇਸ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਵਿਆਹ ਤੋਂ ਬਾਅਦ ਦੋਵੇਂ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਮਸਤੀ ਵਾਲੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ ।
View this post on Instagram