ਨੇਹਾ ਕੱਕੜ ਤੇ ਅਦਿਤਿਆ ਨਾਰਾਇਣ ਦੇ ਵਿਆਹ ਦੀ ਡੇਟ ਆਈ ਸਾਹਮਣੇ, ਇਸ ਦਿਨ ਰੱਖੀ ਜਾਵੇਗੀ ਬੈਚਲਰ ਪਾਰਟੀ

written by Rupinder Kaler | January 31, 2020

ਗਾਇਕਾ ਨੇਹਾ ਕੱਕੜ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ । ਸੁਰਖੀਆਂ ਵਿੱਚ ਆਉਣ ਦਾ ਮੁੱਖ ਕਾਰਨ ਉਹਨਾਂ ਦੇ ਵਿਆਹ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਹਨ । ਕੁਝ ਦਿਨ ਪਹਿਲਾਂ ਨੇਹਾ ਕੱਕੜ ਤੇ ਅਦਿਤਿਆ ਨਾਰਾਇਣ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਸੀ, ਕਿ ਦੋਵੇਂ ਛੇਤੀ ਵਿਆਹ ਕਰਨ ਵਾਲੇ ਹਨ । ਇਸ ਤੋਂ ਬਾਅਦ ਇਹ ਵੀ ਖ਼ਬਰ ਆਈ ਸੀ ਕਿ ਇਸ ਵਿਆਹ ਨੂੰ ਲੈ ਕੇ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਵੀ ਵਿਆਹ ਨੂੰ ਲੈ ਕੇ ਮੁਲਾਕਾਤ ਕੀਤੀ ਹੈ । https://www.instagram.com/p/B7vAGV2Hvqn/ ਦੋਵੇਂ ਪਰਿਵਾਰ ਵਿਆਹ ਲਈ ਤਿਆਰ ਹਨ । ਇਸੇ ਦੌਰਾਨ ਵਿਆਹ ਦੀ ਡੇਟ ਨੂੰ ਲੈ ਕੇ ਵੀ ਖੁਲਾਸਾ ਹੋ ਗਿਆ ਹੈ । ਉਦਿਤ ਨਾਰਾਇਣ ਨੇ ਕਿਹਾ ਸੀ ਕਿ ਦੋਹਾਂ ਦਾ ਵਿਆਹ 14 ਫਰਵਰੀ ਨੂੰ ਹੋਵੇਗਾ, ਇਸ ਤੋਂ ਬਾਅਦ ਵਿਸ਼ਾਲ ਦਦਲਾਨੀ ਨੇ ਮਹਿੰਦੀ ਦੀ ਰਸਮ ਇੱਕ ਫਰਵਰੀ ਦੀ ਦੱਸੀ ਸੀ । https://www.instagram.com/p/B7qRdc9HY4_/ ਪਰ ਹੁਣ ਨੇਹਾ ਨੂੰ ਲੈ ਕੇ ਇੱਕ ਹੋਰ ਖ਼ਬਰ ਆ ਰਹੀ ਹੈ ਕਿ ਛੇਤੀ ਹੀ ਦੋਹਾਂ ਦੀ ਬੈਚਲਰ ਪਾਰਟੀ ਹੋਣ ਵਾਲੀ ਹੈ । ਖ਼ਬਰਾਂ ਦੀ ਮੰਨੀਏ ਤਾਂ ਕੁਝ ਲੋਕਾਂ ਦਾ ਕਹਿਣਾ ਹੈ, ਨੇਹਾ ਦੇ ਵਿਆਹ ਦੀਆਂ ਖ਼ਬਰਾਂ ਜਾਣ ਬੁੱਝ ਕੇ ਉਡਾਈਆਂ ਜਾ ਰਹੀਆਂ ਹਨ ਤਾਂ ਜੋ ਜਿਸ ਸ਼ੋਅ ਦੀ ਨੇਹਾ ਜੱਜ ਹੈ ਉਸ ਦੀ ਟੀਆਰਪੀ ਵਧਾਈ ਜਾ ਸਕੇ ।ਪਰ ਦੇਖਣਾ ਇਹ ਹੋਵੇਗਾ ਕਿ ਨੇਹਾ ਵਿਆਹ ਕਰਵਾਉਂਦੀ ਹੈ ਜਾਂ ਨਹੀਂ । https://www.instagram.com/p/B7X-9cLnJvG/

0 Comments
0

You may also like