ਪੈਸੇ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਉਂਦੀ ਸੀ ਨੇਹਾ ਕੱਕੜ,ਪੁਰਾਣੀਆਂ ਤਸਵੀਰਾਂ 'ਚ ਪਛਾਨਣਾ ਵੀ ਮੁਸ਼ਕਿਲ

Written by  Shaminder   |  October 24th 2019 11:09 AM  |  Updated: October 24th 2019 11:09 AM

ਪੈਸੇ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਉਂਦੀ ਸੀ ਨੇਹਾ ਕੱਕੜ,ਪੁਰਾਣੀਆਂ ਤਸਵੀਰਾਂ 'ਚ ਪਛਾਨਣਾ ਵੀ ਮੁਸ਼ਕਿਲ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਏਨੀਂ ਦਿਨੀਂ ਚਰਚਾ 'ਚ ਹੈ । ਪਿਛਲੇ ਦਿਨੀਂ ਇੱਕ ਸ਼ੋਅ ਦੌਰਾਨ ਪ੍ਰਤੀਭਾਗੀ ਨੇ ਜਬਰਨ ਉਨ੍ਹਾਂ ਨੂੰ ਕਿੱਸ ਕਰ ਦਿੱਤਾ ਸੀ । ਜਿਸ ਤੋਂ ਬਾਅਦ ਨੇਹਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ । ਪਰ ਅੱਜ ਇਸ ਗਾਇਕਾ ਦੇ ਪੁਰਾਣੇ ਦਿਨਾਂ 'ਤੇ ਇੱਕ ਝਾਤ ਪਾਵਾਂਗੇ ਅਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਨੇਹਾ ਨੇ ਆਪਣੇ ਆਪ ਨੁੰ ਪੂਰੀ ਤਰ੍ਹਾਂ ਬਦਲ ਲਿਆ ।

ਹੋਰ ਵੇਖੋ:ਗਾਇਕਾ ਨੇਹਾ ਕੱਕੜ ਨਾਲ ਸਟੇਜ ‘ਤੇ ਇਹ ਕੀ ਵਾਪਰਿਆ ਵੀਡੀਓ ਵਾਇਰਲ

https://www.instagram.com/p/B3ynB_bjq5o/

ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਥੋੜੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਉਹੀ ਸਲਿੱਮ ਅਤੇ ਸਟਾਈਲਿਸ਼ ਨੇਹਾ ਹੈ ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮਾਕਲ ਜਿਹੀ ਨਜ਼ਰ ਆਉਂਦੀ ਸੀ ।

neha kakkar neha kakkar

ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ 'ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ ।

https://www.instagram.com/p/B1F4J8tnMYO/

ਗਿਆਰਾਂ ਸਾਲ ਬਾਅਦ ਨੇਹਾ ਕਿੰਨਾ ਬਦਲ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਇਆ ਕਰਦੀ ਸੀ ।

neha with sister sonu kakkar neha with sister sonu kakkar

ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ 'ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ । ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ 'ਚ ਬਤੌਰ ਜੱਜ ਦੇ ਤੌਰ ਤੇ ਸ਼ਿਰਕਤ ਕਰ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network