ਨੇਹਾ ਕੱਕੜ ਨੇ ਦਿਖਾਈ ਦਰਿਆਦਿਲੀ ਗੀਤਕਾਰ ਦੀ ਕੀਤੀ ਆਰਥਿਕ ਮਦਦ

written by Rupinder Kaler | February 19, 2021

ਗਾਇਕਾ ਨੇਹਾ ਕੱਕੜ ਵਧੀਆ ਗਾਇਕਾ ਹੋਣ ਦੇ ਨਾਲ ਨਾਲ ਚੰਗੀ ਇਨਸਾਨ ਵੀ ਹੈ । ਇਸ ਸਭ ਦੇ ਚਲਦੇ ਨੇਹਾ ਨੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਮਸ਼ਹੂਰ ਗੀਤਕਾਰ ਸੰਤੋਸ਼ ਆਨੰਦ ਦੀ ਸਹਾਇਤਾ ਕੀਤੀ। ਹੋਰ ਪੜ੍ਹੋ :ਪੰਜਾਬੀ ਮਾਡਲ ਤੇ ਅਦਾਕਾਰਾ ਗਿੰਨੀ ਕਪੂਰ ਵਿਆਹ ਦੇ ਬੰਧਨ ਵਿੱਚ ਬੱਝੀ, ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਖਰੀਦੀ ਨਵੀਂ ਕਾਰ, ਤਸਵੀਰਾਂ ਕੀਤੀਆ ਸਾਂਝੀਆਂ

  ਸੋਸ਼ਲ ਮੀਡੀਆ ਤੇ ਨੇਹਾ ਦੇ ਇਸ ਕੰਮ ਦੀ ਖੂਬ ਪ੍ਰਸ਼ੰਸਾਂ ਹੋ ਰਹੀ ਹੈ । ਦਰਅਸਲ ਇੰਡੀਅਨ ਆਈਡਲ ਦੇ ਸੈੱਟ ਉੱਤੇ ਮਿਊਜ਼ਿਕ ਡਾਇਰੈਕਟਰ ਪਿਆਰੇਲਾਲ ਨਾਲ ਗੀਤਕਾਰ ਸੰਤੋਸ਼ ਆਨੰਦ ਆਏ ਸਨ। neha kakkar pic 3 ਸੰਤੋਸ਼ ਆਨੰਦ ਨੇ ਦੱਸਿਆ ਸੀ ਕਿ ਉਹ ਵਿੱਤੀ ਤੌਰ 'ਤੇ ਬਹੁਤ ਕਮਜ਼ੋਰ ਹੋ ਗਏ ਹਨ ਉਨ੍ਹਾਂ 'ਤੇ ਬਹੁਤ ਸਾਰਾ ਕਰਜ਼ਾ ਹੈ ਅਤੇ ਨਿਰੰਤਰ ਮੁਸੀਬਤਾਂ ਵਿਚ ਘਿਰ ਰਹੇ ਹਨ। roahan and neha kakkar ਉਹਨਾਂ ਦੀ ਇਹ ਸਥਿਤੀ ਵੇਖ ਕੇ ਨੇਹਾ ਕੱਕੜ ਕਾਫੀ ਬਹੁਤ ਭਾਵੁਕ ਲੱਗ ਰਹੀ ਸੀ ਅਤੇ ਉਸਨੇ ਆਪਣੇ ਵੱਲੋਂ ਪੰਜ ਲੱਖ ਰੁਪਏ ਦਾਨ ਦੇਣ ਦਾ ਐਲਾਨ ਕਰ ਦਿੱਤਾ। ਨੇਹਾ ਕੱਕੜ ਨੇ ਸੰਤੋਸ਼ ਆਨੰਦ ਨੂੰ ਵਿੱਤੀ ਸਹਾਇਤਾ ਦੇ ਨਾਲ, ਭਾਰਤੀ ਮਨੋਰੰਜਨ ਉਦਯੋਗ ਨੂੰ ਵੀ ਸੰਤੋਸ਼ ਜੀ ਨੂੰ ਕੁਝ ਕੰਮ ਦੇਣ ਦੀ ਬੇਨਤੀ ਕੀਤੀ।

0 Comments
0

You may also like