ਵਿਆਹ ਤੋਂ ਬਾਅਦ ਰਸੋਈ ‘ਚ ਖਾਣਾ ਬਣਾਉਂਦੀ ਨਜ਼ਰ ਆਈ ਨੇਹਾ ਕੱਕੜ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ, ਪਤੀ ਰੋਹਨਪ੍ਰੀਤ ਨੇ ਕੀਤਾ ਪਿਆਰਾ ਜਿਹਾ ਕਮੈਂਟ

written by Lajwinder kaur | January 07, 2021

ਬਾਲੀਵੁੱਡ ਦੀ ਚੁਲਬਲੀ ਸੁਭਾਅ ਵਾਲੀ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਗਾਇਕੀ ਦੇ ਨਾਲ ਤਾਂ ਉਨ੍ਹਾਂ ਨੇ ਹਰ ਇੱਕ ਦਾ ਦਿਲ ਜਿੱਤਿਆ ਹੋਇਆ ਹੈ । ਹਾਲ ਹੀ ‘ਚ ਉਨ੍ਹਾਂ ਦਾ ਵਿਆਹ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਹੋਇਆ ਹੈ । ਜਿਸ ਕਰਕੇ ਉਹ ਆਪਣੀ ਕਿਊਟ ਜਿਹੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ।

bollywood singer neha kakkar  ਹੋਰ ਪੜ੍ਹੋ : ਡਾਇਰੈਕਟਰ ਜਗਦੀਪ ਸਿੱਧੂ ਦੇ ਘਰ ਆਈ ਨੰਨ੍ਹੀ ਪਰੀ, ਗਾਇਕ ਐਮੀ ਵਿਰਕ ਨੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਵਧਾਈ

ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ । ਜਿਸ ‘ਚ ਉਹ ਰਸੋਈ ‘ਚ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਯੈਲੋ ਰੰਗ ਦੇ ਟਾਪ ਦੇ ਨਾਲ ਬਲਿਊ ਰੰਗ ਦੀ ਜੀਨ ਪਾਈ ਹੋਈ । ਦਰਸ਼ਕਾਂ ਵੱਲੋਂ ਨੇਹਾ ਕੱਕੜ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ।

neha kakkar post on instagram

ਇਸ ਪੋਸਟ ਉੱਤੇ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਨੇ ਵੀ ਕਿਊਟ ਜਿਹਾ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ।

neha kakkar and rohanpreet

 

0 Comments
0

You may also like