ਏਅਰਪੋਰਟ 'ਤੇ ਰੋਹਨਪ੍ਰੀਤ ਨਾਲ ਨਜ਼ਰ ਆਈ ਨੇਹਾ ਕੱਕੜ, ਇਸ ਖ਼ੂਬਸੂਰਤ ਬੀਚ 'ਤੇ ਮਨਾਏਗੀ ਨਵਾਂ ਸਾਲ

written by Lajwinder kaur | December 31, 2021

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਬੀ-ਟਾਊਨ ਦਾ ਸਭ ਤੋਂ ਰੋਮਾਂਟਿਕ ਜੋੜਾ ਮੰਨਿਆ ਜਾਂਦਾ ਹੈ। ਅਕਸਰ ਦੋਵੇਂ ਇੱਕ-ਦੂਜੇ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਉਂਦੇ ਰਹਿੰਦੇ ਨੇ। ਇਨ੍ਹਾਂ ਦੋਵਾਂ ਦੀ ਕਮਿਸਟਰੀ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀ ਹੈ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਨੂੰ ਨਾ ਸਿਰਫ ਸੋਸ਼ਲ ਮੀਡੀਆ 'ਤੇ ਦੇਖਿਆ ਜਾ ਰਿਹਾ ਹੈ ਸਗੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨੇਹਾ ਅਤੇ ਰੋਹਨਪ੍ਰੀਤ ਏਅਰਪੋਰਟ 'ਤੇ ਇੱਕ ਦੂਜੇ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਬ੍ਰੇਕਅੱਪ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਯਾਦ ਕੀਤੇ ‘ਖੱਟੇ-ਮਿੱਠੇ’ ਪਲ, ਪੋਸਟ ਸ਼ੇਅਰ ਕਰਦੇ ਹੋਏ ਕਿਹਾ- ‘ਜ਼ਿੰਦਗੀ 'ਚ ਤਾਜ਼ਗੀ ਮਹਿਸੂਸ ਕਰ ਰਹੀ ਹਾਂ’

Neha kakkar image From instagram

ਇਸ ਵਾਇਰਲ ਵੀਡੀਓ 'ਚ ਨੇਹਾ ਕੱਕੜ ਪਤੀ ਰੋਹਨਪ੍ਰੀਤ ਨਾਲ ਏਅਰਪੋਰਟ 'ਤੇ ਨਜ਼ਰ ਆ ਰਹੀ ਹੈ। ਲਾਈਟ ਪਰਪਲ ਕਲਰ ਦੀ ਡਰੈੱਸ 'ਚ ਨੇਹਾ ਕਾਫੀ ਕਿਊਟ ਲੱਗ ਰਹੀ ਹੈ। ਇਸ ਦੇ ਨਾਲ ਹੀ ਰੋਹਨਪ੍ਰੀਤ ਸਿੰਘ ਬਲੈਕ ਟੀ-ਸ਼ਰਟ ਅਤੇ ਸ਼ਾਰਟ 'ਚ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਕਾਰ ਤੋਂ ਹੇਠਾਂ ਉਤਰਦੇ ਹਨ ਅਤੇ ਫਿਰ ਏਅਰਪੋਰਟ ਵੱਲ ਵਧਦੇ ਹੋਏ ਨਜ਼ਪ ਆ ਰਹੇ ਨੇ। ਦਰਅਸਲ ਇਹ ਜੋੜਾ ਆਪਣੇ ਕੰਸਰਟ ਲਈ ਗੋਆ ਰਵਾਨਾ ਹੋ ਗਿਆ ਹੈ।  ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਛੁੱਟੀਆਂ ਦਾ ਅਨੰਦ ਲੈਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਿਸ ਆਈ ਸ਼ਿਲਪਾ ਸ਼ੈੱਟੀ, ਏਅਰਪੋਰਟ ‘ਤੇ ਖੜ੍ਹੀ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਵੋਟ ਪਾਉਣ ਲਈ ਕਿਹਾ, ਦੇਖੋ ਵਾਇਰਲ ਵੀਡੀਓ

Neha kakkar and Rohanpreet singh

ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਪੈਰਿਸ 'ਚ ਛੁੱਟੀਆਂ ਮਨਾਉਣ ਗਏ ਸਨ। ਜਿੱਥੋਂ ਉਨ੍ਹਾਂ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ, ਉੱਥੇ ਹੀ ਇਸ ਦੌਰਾਨ ਰੋਹਨਪ੍ਰੀਤ ਅਤੇ ਨੇਹਾ ਨੂੰ ਆਈਫਲ ਟਾਵਰ ਦੇ ਸਾਹਮਣੇ ਲਿਪ ਲੋਕ ਕਰਦੇ ਹੋਏ ਨਜ਼ਰ ਆਏ ਸੀ। ਨੇਹਾ ਅਤੇ ਰੋਹਨਪ੍ਰੀਤ ਅਕਸਰ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ 24 ਅਕਤੂਬਰ ਨੂੰ ਆਪਣੀ ਪਹਿਲੀ ਵੈਡਿੰਗ ਐਨੀਵਰਸਿਰੀ ਸੈਲੀਬ੍ਰੇਟ ਕੀਤੀ ਸੀ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਹਾਲ ਹੀ ‘ਚ ਦੋਵੇਂ ਇਕੱਠੇ ਨਵਾਂ ਗੀਤ 'ਦੋ ਗੱਲਾਂ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 

View this post on Instagram

 

A post shared by Viral Bhayani (@viralbhayani)

You may also like