ਨੇਹਾ ਕੱਕੜ ਨੂੰ ਕਿਸ ਲੜਕੇ ਨੇ ਮਾਰ ਦਿੱਤੀ ਹੈ ਅੱਖ ,ਫਿਰ ਨੇਹਾ ਨੇ ਕਿਸ ਤਰ੍ਹਾ ਲਿਆ ਬਦਲਾ ,ਵੇਖੋ ਵੀਡਿਓ

Written by  Shaminder   |  December 08th 2018 05:40 PM  |  Updated: December 08th 2018 05:40 PM

ਨੇਹਾ ਕੱਕੜ ਨੂੰ ਕਿਸ ਲੜਕੇ ਨੇ ਮਾਰ ਦਿੱਤੀ ਹੈ ਅੱਖ ,ਫਿਰ ਨੇਹਾ ਨੇ ਕਿਸ ਤਰ੍ਹਾ ਲਿਆ ਬਦਲਾ ,ਵੇਖੋ ਵੀਡਿਓ

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਨੇਹਾ ਕੱਕੜ ਡਾਂਸ ਮੂਵਸ ਕਰਦੀ ਨਜ਼ਰ ਆ ਰਹੀ ਹੈ । ਵੀਡਿਓ 'ਚ ਨੇਹਾ ਆਪਣੇ ਸਾਥੀ ਕਲਾਕਾਰ ਨਾਲ ਲੜਕਾ ਆਂਖ ਮਾਰੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ । ਨੇਹਾ ਕੱਕੜ ਦੇ ਇਸ ਵੀਡਿਓ ਨੁੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ 'ਚ ਨਜ਼ਰ ਆ ਰਹੇ ਸ਼ਖਸ ਦਾ ਨਾਂਅ ਮਾਲਵੀਅਸ ਹੈ । ਨੇਹਾ ਕੱਕੜ ਦਾ ਇਹ ਡਾਂਸ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ  : ਨੇਹਾ ਕੱਕੜ ਦੇ ਦਿਲ ਦਾ ਹੈ ਮਾਮਲਾ , ਨਹੀਂ ਸਮਝ ਰਿਹਾ ਕੋਈ ,ਵੇਖੋ ਵੀਡਿਓ ‘ਚ

https://www.instagram.com/p/BrHw2MBHYVk/

ਨੇਹਾ ਕੱਕੜ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ । ਉਸ ਨੇ ਇੱਕ ਪਲੇਬੈਕ ਗਾਇਕਾ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਹੈ । ਉਸ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਦਿੱਲੀ ‘ਚ ਮਾਤਾ ਦੇ ਹੋਣ ਵਾਲੇ ਜਾਗਰਨਾਂ ‘ਚ ਹਿੱਸਾ ਲੈ ਕੇ ਕੀਤੀ ਸੀ । ਉਸ ਨੂੰ ਬਚਪਨ ‘ਚ ਹੀ ਗਾਉਣ ਦਾ ਸ਼ੌਕ ਸੀ ਅਤੇ ਹੌਲੀ ਹੌਲੀ ਉਸ ਦਾ ਇਹ ਸ਼ੌਕ ਉਸ ਦਾ ਪ੍ਰੋਫੈਸ਼ਨ ਬਣ ਗਿਆ ।

ਉੱਤਰਾਖੰਡ ਦੇ ਰਿਸ਼ੀਕੇਸ਼ ‘ਚ ਪੈਦਾ ਹੋਈ ਨੇਹਾ ਨੇ ਇੱਕ ਨਿੱਜੀ ਟੀਵੀ ਚੈਨਲ ‘ਚ ਰਿਏਲਿਟੀ ਸ਼ੋਅ ‘ਚ ਵੀ ਹਿੱਸਾ ਲਿਆ ਅਤੇ ਫਾਈਨਲ ਤੱਕ ਪਹੁੰਚੀ। ਜਿਸ ਤੋਂ ਬਾਅਦ ਨੇਹਾ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਨੇ ਮੀਤ ਬ੍ਰਦਰਸ ਨਾਲ ਰਲ ਕੇ ਦੋ ਹਜ਼ਾਰ ਅੱਠ ‘ਚ ‘ਨੇਹਾ ਦ ਰੋਕ ਸਟਾਰ’ ਨਾਂਅ ਦੀ ਐਲਬਮ ਲਾਂਚ ਕੀਤੀ ਅਤੇ ਇਸ ਨੂੰ ਸਰੋਤਿਆਂ ਦਾ ਵੀ ਭਰਵਾਂ ਪਿਆਰ ਮਿਲਿਆ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network