'ਨਿਕਲੇ ਕਰੰਟ' ਦੀ ਸ਼ੂਟਿੰਗ ਦੌਰਾਨ ਦੇ ਪਲ ਨੇਹਾ ਕੱਕੜ ਨੇ ਕੀਤੇ ਸਾਂਝੇ ,ਵੇਖੋ ਵੀਡਿਓ 

Written by  Shaminder   |  October 10th 2018 05:51 AM  |  Updated: October 10th 2018 05:51 AM

'ਨਿਕਲੇ ਕਰੰਟ' ਦੀ ਸ਼ੂਟਿੰਗ ਦੌਰਾਨ ਦੇ ਪਲ ਨੇਹਾ ਕੱਕੜ ਨੇ ਕੀਤੇ ਸਾਂਝੇ ,ਵੇਖੋ ਵੀਡਿਓ 

ਨੇਹਾ ਕੱਕੜ ਅਤੇ ਜੱਸੀ ਗਿੱਲ ਆਪਣੇ ਨਵੇਂ ਗੀਤ 'ਨਿਕਲੇ ਕਰੰਟ' ਲਈ ਕਿੰਨੀ ਮਿਹਨਤ ਕਰ ਰਹੇ ਨੇ । ਇਸ ਦੀਆਂ ਤਸਵੀਰਾਂ ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ । ਨੇਹਾ ਕੱਕੜ ਨੇ ਆਪਣੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀ ਵੇਖ ਸਕਦੇ ਹੋ ਕਿ ਨੇਹਾ ਕੱਕੜ ਕਿਵੇਂ ਸੈੱਟ 'ਤੇ ਸ਼ੂਟਿੰਗ ਦੌਰਾਨ ਮਸਤੀ ਕਰਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਨੇਹਾ ਕੱਕੜ ਕਰ ਰਹੀ ਡਾਂਸ ਦੇ ਸਟੈੱਪ , ਵੀਡਿਓ ਕੀਤਾ ਸਾਂਝਾ

https://www.instagram.com/p/BoqsZOSj_1g/?hl=en&taken-by=nehakakkar

ਜਿਸ 'ਚ ਨੇਹਾ ਕੱਕੜ ਨੇ ਜੱਸੀ ਗਿੱਲ ਨਾਲ ਬਾਰਾਂ ਅਕਤੂਬਰ ਨੂੰ ਆ ਰਹੇ ਗੀਤ ਦੀ ਇੱਕ ਲਾਈਨ ਗਾ ਕੇ ਸਾਂਝੀ ਕੀਤੀ ਹੈ । ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਅਰ ਭੇਜਦਾ ਹੈ ਜਾਣਦੀ ਹਾਂ ਯਾਰ ਤੇਰਾ ਜਾਨੀ । ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਕਾਫੀ ਉਤਸ਼ਾਹਿਤ ਹੈ ਅਤੇ ਜੱਸੀ ਗਿੱਲ ਨਾਲ ਉਹ ਪਹਿਲੀ ਵਾਰ ਗੀਤ ਗਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਪਲਾਨਿੰਗ ਚੱਲ ਰਹੀ ਸੀ।

ਪਰ ਹਰ ਵਾਰ ਕੋਈ ਨਾ ਕੋਈ ਅੜਚਣ ਆ ਜਾਂਦੀ ਸੀ ਜਿਸ ਕਾਰਨ ਇਹ ਗੀਤ ਪੂਰਾ ਨਹੀਂ ਹੋ ਸਕਿਆ ਪਰ ਆਖਿਰਕਾਰ ਇਸ ਗੀਤ ਨੂੰ ਪੂਰਾ ਕਰਨ ਦਾ ਸਮਾਂ ਆ ਹੀ ਗਿਆ ਅਤੇ ਹੁਣ ਇਹ ਗੀਤ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਦੋਵੇਂ ਹੀ ਕਲਾਕਾਰ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ।

ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਜਦਕਿ ਜੱਸੀ ਗਿੱਲ ਅਤੇ ਨੇਹਾ ਕੱਕੜ ਨੇ ਇਸ ਗੀਤ ਨੂੰ ਆਪਣੀ ਅਵਾਜ਼ ਦਿੱਤੀ ਹੈ । ਇਸ ਗੀਤ ਦੀ ਸ਼ੂਟਿੰਗ ਦਾ ਇੱਕ ਵੀਡਿਓ ਵੀ ਨੇਹਾ ਕੱਕੜ ਨੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਦੋਵੇਂ ਕਲਾਕਾਰ ਸ਼ੂਟਿੰਗ ਦੌਰਾਨ ਕਿਸ ਤਰ੍ਹਾਂ ਮਸਤੀ ਕਰਦੇ ਨਜ਼ਰ ਆ ਰਹੇ ਨੇ । ਇਸ ਗੀਤ ਲਈ ਦੋਵੇਂ ਕਿੰਨੀ ਮਿਹਨਤ ਕਰ ਰਹੇ ਨੇ । ਇਸ ਦਾ ਅੰਦਾਜ਼ਾ ਤੁਸੀਂ ਇਸ ਵੀਡਿਓ ਤੋਂ ਲਗਾ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network