ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਨੇਹਾ ਕੱਕੜ ਤੇ ਗੁਰੂ ਰੰਧਾਵਾ ਦੇ ਨਵੇਂ ਗੀਤ ‘Aur Pyaar Karna Hai’ ਦਾ ਟੀਜ਼ਰ

written by Lajwinder kaur | March 01, 2021

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਨਾਮੀ ਗਾਇਕ ਗੁਰੂ ਰੰਧਾਵਾ ਬਹੁਤ ਜਲਦ ਆਪਣੇ ਨਵੇਂ ਗਾਣੇ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਹ ‘ਔਰ ਪਿਆਰ ਕਰਨਾ ਹੈ’ (Aur Pyaar Karna Hai) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ।

image of guru randhawa and neha kakkar Image Source – instagram

ਹੋਰ ਪੜ੍ਹੋ : ਗਾਇਕ ਸੁੱਖ ਖਰੌੜ ਦਾ ਹੋਇਆ ਵਿਆਹ, ਫੈਨਜ਼ ਤੇ ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ

INSIDE IMAGE OF NEHA KAKKAR AND GURU RANDHAWA NEW SONG TEASER Image Source – instagram

ਗਾਇਕਾ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਟੀਜ਼ਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#AurPyaarKarnaHai ਹੈ ਤਿੰਨ ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ’। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਬਹੁਤ ਉਤਸੁਕ ਨੇ । ਤਿੰਨ ਲੱਖ ਤੋਂ ਵੱਧ ਲਾਈਕਸ ਇਸ ਗੀਤ ਉੱਤੇ ਆ ਚੁੱਕੇ ਨੇ।

INSIDE IMAGE Of guru randhawa and neha kakkar new song aur pyaar karna hai coming soon Image Source – instagram

ਟੀਜ਼ਰ ਚ ਨੇਹਾ ਕੱਕੜ ਗੁਲਾਬੀ ਰੰਗ ਦੀ ਸਾੜ੍ਹੀ 'ਚ ਬਹੁਤ ਹੀ ਦਿਲਕਸ਼ ਨਜ਼ਰ ਆ ਰਹੀ ਹੈ । ਉਧਰ ਗੁਰੂ ਰੰਧਾਵਾ ਵ੍ਹਾਈਟ ਰੰਗ ਦੇ ਪੈਟ-ਸ਼ਰਟ ਚ ਕੂਲ ਲੁੱਕ ਚ ਦਿਖਾਈ ਦੇ ਰਹੇ ਨੇ। ਪ੍ਰਸ਼ੰਸਕ ਇਸ ਗੀਤ ਨੂੰ ਲੈ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ।

 

0 Comments
0

You may also like