ਨੇਹਾ ਕੱਕੜ ਨੇ ਦਿਖਾਇਆ ਵੱਖਰੇ ਅੰਦਾਜ਼ ‘ਚ ‘ਮੇਰਾ ਵਾਲਾ ਡਾਂਸ’, ਦੇਖੋ ਵੀਡੀਓ

Written by  Lajwinder kaur   |  December 28th 2018 05:11 PM  |  Updated: December 28th 2018 05:24 PM

ਨੇਹਾ ਕੱਕੜ ਨੇ ਦਿਖਾਇਆ ਵੱਖਰੇ ਅੰਦਾਜ਼ ‘ਚ ‘ਮੇਰਾ ਵਾਲਾ ਡਾਂਸ’, ਦੇਖੋ ਵੀਡੀਓ

ਸੈਲਫੀ ਕੁਈਨ ਨੇਹਾ ਕੱਕੜ ਜੋ ਕਿ ਬਾਲੀਵੁੱਡ ਤੇ ਪਾਲੀਵੁੱਡ ‘ਚ ਆਪਣੇ ਗੀਤਾਂ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਕੀਤਾ ਹੋਇਆ ਹੈ। ਨੌਜਵਾਨਾਂ ਵੱਲੋਂ ਉਹਨਾਂ ਦੇ ਹਰ ਗੀਤ ਨੂੰ ਬਹੁਤ ਪਸੰਦ ਕੀਤੇ ਜਾਂਦਾ ਹੈ। ਗਾਇਕਾ ਨੇਹਾ ਕੱਕੜ ਦੇ ਹਰ ਗੀਤ ਸੁਪਰ ਹਿੱਟ ਤੇ ਟ੍ਰੈਂਡਿੰਗ ‘ਚ ਰਹਿੰਦੇ ਹਨ।

ਨੇਹਾ ਕੱਕੜ ਨੇ ਦਿਖਾਇਆ ਵੱਖਰੇ ਅੰਦਾਜ਼ ‘ਚ ‘ਮੇਰਾ ਵਾਲਾ ਡਾਂਸ’, ਦੇਖੋ ਵੀਡੀਓ

 

ਹੋਰ ਵੇਖੋ: ਪੰਜਾਬੀ ਸੱਭਿਆਚਾਰ ‘ਤੇ ਚਾਨਣਾ ਪਾਉਂਦਾ ਹੈ ਅੰਗਰੇਜ਼ ਅਲੀ ਦਾ ਇਹ ਗੀਤ , ਦੇਖੋ ਵੀਡੀਓ

ਪਰ ਕੁੱਝ ਸਮੇਂ ਪਹਿਲਾਂ ਉਹ ਬਹੁਤ ਦੁਖੀ ਰਹੀਂ ਕਿਉਂਕਿ ਉਹਨਾਂ ਦਾ ਅਦਾਕਾਰ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਹੋ ਗਿਆ ਸੀ। ਪਰ ਹੁਣ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਹੈ ਤੇ ਫੇਰ ਤੋਂ ਜ਼ਿੰਦਗੀ ‘ਚ ਖੁਸ਼ ਰਹਿ ਕਿ ਮਸਤੀ ਕਰ ਰਹੀ ਹੈ।

https://www.instagram.com/p/Br6-rzDHRGo/

ਉਹਨਾਂ ਨੇ ਆਪਣੇ ਫੈਨਜ਼ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਗਾਏ ਗੀਤ ‘ਮੇਰਾ ਵਾਲਾ ਡਾਂਸ’ ‘ਤੇ ਪੂਰੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਹਨਾਂ ਇਸ ਵੀਡੀਓ ਨੂੰ ਟਿਕ ਟੋਕ ‘ਤੇ ਬਣਾਇਆ ਹੈ। ਵੀਡੀਓ ‘ਚ ਨੇਹਾ ਦੇ ਨਾਲ ਦੋ ਕੁੜੀਆਂ ਹੋਰ ਮਸਤੀ ਨਾਲ ਨੱਚਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਕੈਪਸ਼ਨ ‘ਚ ਲਿਖਿਆ ਹੈ : ‘ਖੁਸ ਰਹੋ ਨਾ ਯਾਰ !! #ਯੋਲੋ ਜ਼ਿੰਦਗੀ ਬਹੁਤ ਸੋਹਣੀ.. ਜਸਟ ਸਟੇ ਪਾਜ਼ਿਟਿਵ.. ਨੈਗਟੀਵਿਟੀ ਨਾ ਰਹੋ ਜ਼ਿੰਦਗੀ ‘ਚ... ਖੁਸ਼ੀਆਂ ਵੰਡੋ !! #ਨੇਹਾਕੱਕੜ’ । ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਕੁੱਝ ਹੀ ਘੰਟਿਆਂ 'ਚ ਇਸ ਵੀਡੀਓ ਨੂੰ ਇੱਕ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਨੇਹਾ ਕੱਕੜ ਨੇ ਦਿਖਾਇਆ ਵੱਖਰੇ ਅੰਦਾਜ਼ ‘ਚ ‘ਮੇਰਾ ਵਾਲਾ ਡਾਂਸ’, ਦੇਖੋ ਵੀਡੀਓ

ਹੋਰ ਵੇਖੋ: 2018 ‘ਚ ਕਿਸ ਫੀਮੇਲ ਕਲਾਕਾਰ ਦੀ ਰਹੀ ਫੇਸਬੁੱਕ ‘ਤੇ ਚੜ੍ਹਤ , ਜਾਣੋ ਕਿਸ ਨੂੰ ਮਿਲੇ ਕਿੰਨ੍ਹੇ ਫੈਨ

‘ਮੇਰਾ ਵਾਲਾ ਡਾਂਸ’ ਗੀਤ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਬਾ' ਦਾ ਹੈ ਜਿਸ ਨੂੰ ਨੇਹਾ ਕੱਕੜ ਤੇ ਨਕਸ਼ ਅਜ਼ੀਜ਼ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network