ਬਾਲੀਵੁੱਡ ਸਿੰਗਰ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ‘ਚ ਬਣੇ ਹੋਏ ਨੇ । ਉਹ ਬਹੁਤ ਜਲਦ ਦੁਲਹਣ ਬਣ ਵਾਲੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰੋਕੇ ਤੋਂ ਬਾਅਦ ਪ੍ਰਪੋਜ਼ ਕਰਨ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਬੇਬੀ ਬੰਪ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਦੋ ਮਿਲੀਅਨ ਤੋਂ ਵੀ ਵੱਧ ਆਏ ਲਾਈਕਸ
ਇਨ੍ਹਾਂ ਤਸਵੀਰਾਂ ‘ਚ ਰੋਹਨ ਦੇ ਨਾਲ ਨੇਹਾ ਬਹੁਤ ਖੁਸ਼ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਇਸ ਦਿਨ ਰੋਹਨ ਨੇ ਮੈਨੂੰ ਪ੍ਰਪੋਜ਼ ਕੀਤਾ ਸੀ । ਰੋਹਨ ਤੇਰੇ ਨਾਲ ਜ਼ਿੰਦਗੀ ਹੋਰ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ’ । ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।
ਦੱਸ ਦਈਏ ਨੇਹਾ ਕੱਕੜ ਨੇ ਵਿਆਹ ਦੇ ਲਈ ਦਿੱਲੀ ਲਈ ਉਡਾਨ ਭਰ ਲਈ ਹੈ । ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਤੇ ਲਿਖਿਆ ਹੈ #NehuPreet Ki Wedding । ਵੀਡੀਓ ‘ਚ ਉਹ ਆਪਣੀ ਭੈਣ ਸੋਨੂੰ ਕੱਕੜ ਤੇ ਟੋਨੀ ਕੱਕੜ ਦੇ ਨਾਲ ਨਜ਼ਰ ਆ ਰਹੀ ਹੈ ।
View this post on Instagram