‘Nehu Da Vyah’ ਤੋਂ ਉੱਠਿਆ ਪਰਦਾ, ਬਾਦਸ਼ਾਹ ਤੋਂ ਲੈ ਕੇ ਫੈਨਜ਼ ਹੋਏ ਕਨਫਿਊਜ਼

Written by  Lajwinder kaur   |  October 14th 2020 02:14 PM  |  Updated: October 14th 2020 02:55 PM

‘Nehu Da Vyah’ ਤੋਂ ਉੱਠਿਆ ਪਰਦਾ, ਬਾਦਸ਼ਾਹ ਤੋਂ ਲੈ ਕੇ ਫੈਨਜ਼ ਹੋਏ ਕਨਫਿਊਜ਼

ਪਾਲੀਵੁੱਡ ਤੇ ਬਾਲੀਵੁੱਡ ਦੀ ਗਾਇਕਾ ਨੇਹਾ ਕੱਕੜ ਕਈ ਦਿਨਾਂ ਤੋਂ ਆਪਣੇ ਵਿਆਹ ਕਰਕੇ ਸੁਰਖ਼ੀਆਂ ‘ਚ ਚੱਲ ਰਹੀ ਹੈ । ਸਭ ਨੂੰ ਲੱਗ ਰਿਹਾ ਸੀ ਕਿ ਨੇਹਾ ਦਾ ਵਿਆਹ ਹੋਣ ਵਾਲਾ ਹੈ ਪੰਜਾਬੀ ਗਾਇਕ ਰੋਹਨਪ੍ਰੀਤ ਦੇ ਨਾਲ । ਪਰ ਅਜਿਹਾ ਕੁਝ ਨਹੀਂ ਹੋਵੇਗਾ ਕਿਉਂਕਿ ਨੇਹਾ ਕੱਕੜ ਤੇ ਰੋਹਨਪ੍ਰੀਤ 'Nehu Da Vyah' ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਜਿਸ ਦੀ ਪਹਿਲੀ ਝਲਕ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ । neha kakkar pic

ਹੋਰ ਪੜ੍ਹੋ : ਰੇਦਾਨ ਹੋਇਆ ਪੰਜ ਮਹੀਨੇ ਦਾ, ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਕੇਕ ਕੱਟ ਕੇ ਮਨਾਇਆ ਜਸ਼ਨ, ਤਸਵੀਰਾਂ ਆਈਆਂ ਸਾਹਮਣੇ

ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਨੇਹਾ ਦਾ ਵਿਆਹ ਦੀ ਫਰਸਟ ਲੁੱਕ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ – ‘#NehuDaVyah by ਨੇਹਾ ਕੱਕੜ ਤੇ ਫੀਚਰਿੰਗ ਰੋਹਨਪ੍ਰੀਤ .. ਪੂਰਾ ਗੀਤ 21 ਅਕਤੂਬਰ ਨੂੰ ਰਿਲੀਜ਼ ਹੋਵੇਗਾ’ ।

neha kakkar shared her new song poster neha da vivha

ਇਸ ਪੋਸਟ ਉੱਤੇ ਨਾਮੀ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਦਦਲਾਨੀ, ਬਾਦਸ਼ਾਹ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ‘ਚ ਲਿਖਿਆ ਹੈ ਕਿ ਉਨ੍ਹਾਂ ਨੂੰ ਬਹੁਤ ਕਨਫਿਊਜ਼ ਹੋ ਰਹੀ ਹੈ ਵਿਆਹ ਹੈ ਜਾਂ ਸੌਂਗ ਹੈ ? ।

inside comments badshah and vishal dadlani

ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਵਧਾਈ ਵਾਲੇ ਮੈਸੇਜ ਆ ਰਹੇ ਨੇ ।

neha kakkar pic 2

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਤੇ ਕੰਪੋਜ਼ਿਸ਼ਨ ਨੇਹਾ ਕੱਕੜ ਨੇ ਖੁਦ ਤਿਆਰ ਕੀਤੀ ਹੈ । ਇਹ ਪੂਰਾ ਗੀਤ 21 ਅਕਤੂਬਰ ਨੂੰ ਦੇਸੀ ਮਿਊਜ਼ਿਕ ਫੈਕਟਰੀ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਵੇਗਾ ।

 

View this post on Instagram

 

#NehuDaVyah by #NehaKakkar ?featuring My Rohu @rohanpreetsingh ♥️ 21st October ?? #RohuPreet ??

A post shared by Neha Kakkar (@nehakakkar) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network