Advertisment

ਹੁਣ ਨੇਹਾ ਕੱਕੜ ਦਾ ਇਸ ਪੰਜਾਬੀ ਗਾਇਕ ’ਤੇ ਆਇਆ ਦਿਲ, ਛੇਤੀ ਕਰਨ ਜਾ ਰਹੇ ਹਨ ਵਿਆਹ

author-image
By Rupinder Kaler
New Update
ਹੁਣ ਨੇਹਾ ਕੱਕੜ ਦਾ ਇਸ ਪੰਜਾਬੀ ਗਾਇਕ ’ਤੇ ਆਇਆ ਦਿਲ, ਛੇਤੀ ਕਰਨ ਜਾ ਰਹੇ ਹਨ ਵਿਆਹ
Advertisment
ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਕਿਉਂਕਿ ਉਹਨਾਂ ਦਾ ਇੱਕ ਹੋਰ ਗਾਇਕ ਨਾਲ ਨਾਂਅ ਜੁੜਨ ਲੱਗਾ ਹੈ । ਇਸ ਤੋਂ ਪਹਿਲਾਂ ਉਹਨਾਂ ਦਾ ਨਾਂਅ ਅਦਾਕਾਰ
Advertisment
ਹਿਮਾਂਸ਼ ਕੋਹਲੀ, ਅਦਿਤਿਆ ਨਰਾਇਣ ਨਾਲ ਜੁੜ ਚੁੱਕਿਆ ਹੈ । ਪਰ ਹੁਣ ਨੇਹਾ ਦਾ ਦਿਲ ਕਿਸੇ ਅਦਾਕਾਰ ਤੇ ਨਹੀਂ ਬਲਕਿ ਪੰਜਾਬੀ ਗੱਭਰੂ ਤੇ ਆਇਆ ਹੈ । neha-kakkarਹੋਰ ਪੜ੍ਹੋ :
Advertisment
neha-kakkar ਕਿਹਾ ਜਾ ਰਿਹਾ ਹੈ ਕਿ ਨੇਹਾ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਨ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦਾ ਵਿਆਹ 24 ਅਕਤੂਬਰ ਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੋਹਨਪ੍ਰੀਤ ਪੰਜਾਬੀ ਗਾਇਕ ਤੇ ਅਦਾਕਾਰ ਹਨ । ਹਾਲ ਹੀ ਵਿੱਚ ਰੋਹਨ ਤੇ ਨੇਹਾ ਦਾ ਗਾਣਾ ‘ਆ ਵਿਆਹ ਕਰਵਾਈਏ ਲਾਕਡਾਊਨ ਵਿੱਚ ਘੱਟ ਹੋਣਗੇ ਖਰਚੇ’ ਰਿਲੀਜ਼ ਹੋਇਆ ਸੀ । neha-kakkar ਦੋਹਾਂ ਦੀ ਜੋੜੀ ਤੇ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਕਿਹਾ ਜਾ ਰਿਹਾ ਹੈ ਕਿ ਇਸ ਗਾਣੇ ਦੌਰਾਨ ਹੀ ਨੇਹਾ ਤੇ ਰੋਹਨ ਇੱਕ ਦੂਜੇ ਦੇ ਨੇੜੇ ਆਏ ਤੇ ਗੱਲ ਵਿਆਹ ਤੱਕ ਪਹੁੰਚ ਗਈ । neha-kakkar ਇਸ ਤੋਂ ਪਹਿਲਾਂ ਨੇਹਾ ਕੱਕੜ ਤੇ ਅਦਿਤਿਆ ਨਰਾਇਣ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਸੀ । ਇਹ ਖ਼ਬਰ ਬਾਅਦ ਵਿੱਚ ਅਫਵਾਹ ਸਾਬਿਤ ਹੋਈ ਸੀ । ਪਰ ਹੁਣ ਇਹ ਖ਼ਬਰ ਸੱਚੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment