ਪ੍ਰਿਆ ਪ੍ਰਕਾਸ਼ ਤੋਂ ਬਾਅਦ ਨੇਹਾ ਕੱਕੜ ਦੀਆਂ ਅਦਾਵਾਂ ਨੇ ਲੁਟਿਆ ਸੱਭ ਦਾ ਦਿਲ, ਪਰ ਹੋਈ ਇਕ ਗ਼ਲਤੀ

written by Gourav Kochhar | March 13, 2018

ਨੈਸ਼ਨਲ ਕ੍ਰਸ਼ ਬਣ ਚੁੱਕੀ ਅਦਾਕਾਰਾ ਪ੍ਰਿਆ ਪ੍ਰਕਾਸ਼ ਫਲਾਈਂਗ ਕਿੱਸ ਸੀਨ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵਿਚਕਾਰ ਕਾਫੀ ਮਸ਼ਹੂਰ ਹੋ ਗਈ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪ੍ਰਿਆ ਦੇ ਕਿੱਸ ਸੀਨ ਨੂੰ ਕਾਪੀ ਕਰਦੀ ਦਿਖ ਰਹੀ ਹੈ ਪਰ ਇਸ ਦੌਰਾਨ ਉਨ੍ਹਾਂ ਤੋਂ ਇਕ ਗਲਤੀ ਹੋ ਗਈ, ਜਿਸ ਦੀ ਵਜ੍ਹਾ ਕਾਰਨ ਉਹ ਟਰੋਲ ਵੀ ਹੋ ਰਹੀ ਹੈ।

ਇੰਸਟਾ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਿਆ ਨੇ ਲਿਖਿਆ, ''ਮੇਰੇ 'ਤੇ ਪ੍ਰਿਆ ਪ੍ਰਕਾਸ਼ Priya Prakash ਦਾ ਇਫੈਕਟ ਪਰ ਗਨ ਉਲਟੀ ਹੋ ਗਈ। ਨੇਹਾ ਕੱਕੜ ਦੇ ਇਸ ਵੀਡੀਓ ਨੂੰ ਹੁਣ ਤੱਕ 1,409,076 ਵਿਊਜ਼ ਮਿਲ ਚੁੱਕੇ ਹਨ। ਨੇਹਾ Neha Kakkar ਦਾ ਇਹ ਵੀਡੀਓ ਬੇਹੱਦ ਪਿਆਰਾ ਬਣ ਗਿਆ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੀ ਕਿਊਟ ਸਮਾਈਲ ਨਾਲ ਖਤਮ ਕੀਤਾ ਪਰ ਪ੍ਰਿਆ ਨੂੰ ਪੂਰੀ ਤਰ੍ਹਾਂ ਕਾਪੀ ਕਰਨ 'ਚ ਉਨ੍ਹਾਂ ਤੋਂ ਗਲਤੀ ਹੋ ਗਈ। ਅਸਲ 'ਚ ਉਨ੍ਹਾਂ ਨੇ ਆਪਣੀ ਗਨ ਨੂੰ ਉਲਟਾ ਲੋਡ ਕੀਤਾ। ਇਸ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਕੈਪਸ਼ਨ 'ਚ ਵੀ ਕੀਤਾ ਹੈ।

ਫਿਰ ਕੀ ਸੀ, ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਯੂਜ਼ਰਸ ਨੇਹਾ ਨੂੰ ਇਹ ਕਹਿਣ ਲੱਗੇ ਕਿ ਮੈਮ ਗਨ ਉਲਟੀ ਹੋ ਗਈ ਹੈ। ਉੱਥੇ ਸਿੰਗਰ ਦੇ ਕੁਝ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਕੁਝ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੂੰ ਪਸੰਦ ਨਹੀਂ ਆਇਆ ਕਿ ਉਨ੍ਹਾਂ ਦੀ ਫੇਵਰੇਟ ਸਿੰਗਰ ਕਿਸੇ ਹੋਰ ਨੂੰ ਕਾਪੀ ਕਰੇ।

ਜ਼ਿਕਰਯੋਗ ਹੈ ਕਿ ਪ੍ਰਿਆ ਪ੍ਰਕਾਸ਼ ਵਾਰੀਅਲ ਦੀ ਫਿਲਮ ਦਾ ਇਹ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਮਲਿਆਲਮ ਅਦਾਕਾਰਾ ਆਪਣੇ ਇਕ ਵੀਡੀਓ ਕਲਿਪ ਕਾਰਨ ਰਾਤੋਂ-ਰਾਤ ਸਟਾਰ ਬਣ ਚੁੱਕੀ ਹੈ। ਇਹ ਜਿਸ ਫਿਲਮ ਦਾ ਗੀਤ ਹੈ, ਉਸ ਦੇ ਨਿਰਦੇਸ਼ਕ ਦੀ ਵੀ ਕਾਫੀ ਤਾਰੀਫ ਹੋਈ।

0 Comments
0

You may also like