ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਤਸਵੀਰ ਸਾਂਝੀ ਕਰਕੇ ਪੁਰਾਣੇ ਦਿਨ ਕੀਤੇ ਯਾਦ, ਕਿਹਾ ‘ਉਹ ਮਾਸੂਮ, ਦਰਦਨਾਕ ਸੁੰਦਰ ਰਾਤਾਂ’

written by Rupinder Kaler | June 16, 2021

ਗਾਇਕਾ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਟੋ ‘ਚ ਨੇਹਾ ਕੱਕੜ ਅਤੇ ਟੋਨੀ ਦੋਵੇਂ ਸਟੇਜ’ ਤੇ ਖੜ੍ਹੇ ਦਿਖਾਈ ਦੇ ਰਹੇ ਹਨ।

neha kakkar and tonny kakkar Pic Courtesy: Instagram

ਹੋਰ ਪੜ੍ਹੋ :

ਅਦਾਕਾਰ ਬੌਬੀ ਦਿਓਲ ਨੇ ਆਪਣੇ ਬੇਟੇ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

neha kakkar and tonny kakkar Pic Courtesy: Instagram

ੳੇੁਹਨਾਂ ਦੇ ਹੱਥਾਂ ਵਿਚ ਮਾਈਕ ਹੈ। ਉਸ ਦੇ ਗਲ ਵਿਚ ਮਾਲਾ ਹੈ ਜਿਸ ਨੂੰ ਸ਼ਰਧਾਲੂਆਂ ਨੇ ਗਾਉਂਦੇ ਸਮੇਂ ਪਾਈ ਹੈ। ਇਸ ਫੋਟੋ ਦੇ ਨਾਲ, ਟੋਨੀ ਨੇ ਕੈਪਸ਼ਨ ਵਿੱਚ ਲਿਖਿਆ ‘ਉਹ ਮਾਸੂਮ, ਦਰਦਨਾਕ ਸੁੰਦਰ ਰਾਤਾਂ’। ਪ੍ਰਸ਼ੰਸਕਾਂ ਨੇ ਟੋਨੀ ਦੀ ਇਸ ਪੋਸਟ ਅਤੇ ਫੋਟੋ ਨੂੰ ਪ੍ਰੇਰਣਾਦਾਇਕ ਦੱਸਿਆ ਹੈ।

Tony Kakkar Shares 'Goa Wale Beach' TikTok Video With Shehnaz Gill Pic Courtesy: Instagram

ਲੋਕ ਇਸ ਤਸਵੀਰ ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਕਈਆਂ ਨੇ ਉਨ੍ਹਾਂ ਨੂੰ ਬੌਰਨ ਸਟਾਰ ਕਿਹਾ, ਕੁਝ ਨੇ ਉਨ੍ਹਾਂ ਦੀ ਸਫਲ ਯਾਤਰਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ ।

 

View this post on Instagram

 

A post shared by Tony Kakkar (@tonykakkar)

0 Comments
0

You may also like