ਫ਼ਿਲਮ ਮੁਸਾਫ਼ਿਰ' 'ਚ ਮਾਡਲ ਨੇਹਾ ਮਲਿਕ ਤੇ ਗਾਇਕ ਹਰਸਿਮਰਨ ਕਰਨਗੇ ਡੈਬਿਊ
ਪੰਜਾਬੀ ਸਿਨੇਮਾ ਆਪਣੇ ਪੂਰੇ ਜੋਬਨ 'ਤੇ ਹੈ। ਹਰ ਹਫ਼ਤੇ ਦੋ ਦੋ ਫ਼ਿਲਮਾਂ ਪਰਦੇ 'ਤੇ ਰਿਲੀਜ਼ ਹੋ ਰਹੀਆਂ ਹਨ। ਜਿੱਥੇ ਵੱਡੀ ਗਿਣਤੀ 'ਚ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਉੱਥੇ ਹੀ ਇੰਡਸਟਰੀ 'ਚ ਨਵੇਂ ਕਲਾਕਾਰਾਂ ਦੇ ਆਉਣ ਦੇ ਰਸਤੇ ਵੀ ਬਣ ਰਹੇ ਹਨ। ਅਜਿਹੀ ਹੀ ਫ਼ਿਲਮ ਹੋਣ ਵਾਲੀ ਹੈ 'ਮੁਸਾਫ਼ਿਰ' ਜਿਸ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਇਸ ਫ਼ਿਲਮ 'ਚ ਅਦਾਕਾਰ ਨੇਹਾ ਮਲਿਕ ਅਤੇ ਗਾਇਕ ਹਰਸਿਮਰਨ ਪੰਜਾਬੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਇਹਨਾਂ ਦੋਨਾਂ ਤੋਂ ਇਲਾਵਾ ਕਰਤਾਰ ਚੀਮਾ ਵੀ ਮੁੱਖ ਭੂਮਿਕਾ 'ਚ ਹਨ।
‘ਬਲੈਕ ਰੋਜ਼ ਐਂਟਰਟੇਨਮੈਂਟ’ ਅਤੇ ‘ਰਿਹਾਨ ਮੀਡੀਆ’ ਦੇ ਪ੍ਰੋਡਕਸ਼ਨ 'ਚ ਇਸ ਫ਼ਿਲਮ ਨੂੰ ਫ਼ਿਲਮਾਇਆ ਜਾ ਰਿਹਾ ਹੈ। ਇੰਦਰ ਸੋਹੀ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਦੇ ਨਿਰਮਾਤਾ ਮਲਵਿੰਦਰ ਸਿੰਘ ਸੰਧੂ, ਪਰਵੀਨ ਕੁਮਾਰ ਤੇ ਇੰਦਰਜੀਤ ਸਿੰਘ ਹਨ।
ਜਿੱਥੇ ਗਾਇਕ ਹਰਸਿਮਰਨ ਇਸ ਫ਼ਿਲਮ ਰਾਹੀਂ ਪੰਜਾਬੀ ਸਿਨੇਮਾ 'ਤੇ ਐਂਟਰੀ ਮਾਰਨ ਜਾ ਰਹੇ ਹਨ ਉੱਥੇ ਹੀ ਮਾਡਲ ਨੇਹਾ ਸ਼ਰਮਾ ਵੀ ਡੈਬਿਊ ਕਰਨਗੇ। ਨੇਹਾ ਮਲਿਕ ਬਹੁਤ ਸਾਰੇ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ ਜਿੰਨ੍ਹਾਂ 'ਚ ਮਨਿੰਦਰ ਬੁੱਟਰ ਦਾ ਬਲਾਕਬਸਟਰ ਗੀਤ ਸਖੀਆਂ ਵਰਗੇ ਗੀਤ ਸ਼ਾਮਿਲ ਹਨ।