ਸਖੀਆਂ ਫੇਮ ਅਦਾਕਾਰ ਨੇਹਾ ਮਲਿਕ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

Written by  Lajwinder kaur   |  October 25th 2019 12:37 PM  |  Updated: October 25th 2019 12:46 PM

ਸਖੀਆਂ ਫੇਮ ਅਦਾਕਾਰ ਨੇਹਾ ਮਲਿਕ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਪੰਜਾਬੀ ਅਦਾਕਾਰਾ ਨੇਹਾ ਮਲਿਕ ਨੇ ਆਪਣੇ ਇੰਸਟ੍ਰਾਗਾਮ ਉੱਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਬਾਬਾ ਜੀ ਮਿਹਰ ਕਰਨਾ..’

ਹੋਰ ਵੇਖੋ:ਮਹਿਤਾਬ ਵਿਰਕ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦੇ ਨਾਲ ਕਰਨ ਜਾ ਰਹੇ ਨੇ ਅਦਾਕਾਰੀ ‘ਚ ਆਪਣਾ ਡੈਬਿਊ

ਜੀ ਹਾਂ ਉਹ ਅੰਮ੍ਰਿਤਸਰ ਪਹੁੰਚੇ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਜਿੱਥੇ ਉਨ੍ਹਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਤੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ।

ਮਨਿੰਦਰ ਬੁੱਟਰ ਦੇ ਗੀਤ ਸਖੀਆਂ ਤੋਂ ਨੇਹਾ ਮਲਿਕ ਨੂੰ ਕਾਫੀ ਫੇਮ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ਪੈ ਚੁੱਕੀਆਂ ਹਨ। ਜਿਸ ਚ ‘ਮੁਸਾਫ਼ਿਰ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਉਹ ਆਪਣੇ ਅਗਲੇ ਪ੍ਰੋਜੈਕਟ ‘ਗਾਂਧੀ ਫੇਰ ਆ ਗਿਆ’ ‘ਤੇ ਕੰਮ ਕਰ ਰਹੇ ਹਨ। ਇਸ ਫ਼ਿਲਮ ‘ਚ ਆਰਿਆ ਬੱਬਰ ਦੀ ਭੈਣ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network