Advertisment

ਕੀ ਨੇਹਾ ਸ਼ਰਮਾ ਹੋਵੇਗੀ ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ ਦੀ ਹੀਰੋਇਨ ...!

author-image
By Rupinder Kaler
New Update
ਕੀ ਨੇਹਾ ਸ਼ਰਮਾ ਹੋਵੇਗੀ ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ ਦੀ ਹੀਰੋਇਨ ...!
Advertisment
ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਛੇਤੀ ਹੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪੈਰ ਧਰਨ ਜਾ ਰਹੀ ਹੈ । ਪਿਛਲੇ ਲੰਮੇ ਸਮਂੇ ਤੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਕਿ ਉਹ ਪਾਲੀਵੁੱਡ ਦੀ ਫ਼ਿਲਮ ਵਿੱਚ ਨਜ਼ਰ ਆਵੇਗੀ ਪਰ ਹੁਣ ਇਸ ਦੀ ਡਿਟੇਲ ਸਾਹਮਣੇ ਆਈ ਹੈ । ਖ਼ਬਰਾਂ ਦੀ ਮੰਨੀਏ ਤਾਂ ਨੇਹਾ ਸ਼ਰਮਾ ਦੇ ਨਾਲ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਨਜ਼ਰ ਆਉਣਗੇ । https://twitter.com/GippyGrewal/status/1155736073261031424 ਗਿੱਪੀ ਗਰੇਵਾਲ ਨੇ ਇਸ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ । ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਪ੍ਰੋਡਿਊਸ ਬੱਲੀ ਸਿੰਘ ਕੱਕੜ ਕਰ ਰਹੇ ਹਨ। ਫ਼ਿਲਮ ਦਾ ਟਾਈਟਲ ਫਿਲਹਾਲ ਸਾਹਮਣੇ ਨਹੀਂ ਆਇਆ ਪਰ ਇਸ ਫ਼ਿਲਮ ਨੂੰ ਗੋਲਡਨ ਬਰਿਜ਼ ਫ਼ਿਲਮਸ ਐਂਡ ਐਂਟਰਟੇਂਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਇਸੇ ਬੈਨਰ ਹੇਠ ਲਾਟੂ ਫ਼ਿਲਮ ਬਣਾਈ ਗਈ ਸੀ ।
Advertisment
https://www.instagram.com/p/BzM38ahhkZh/ ਅਰਦਾਸ ਕਰਾਂ ਤੋਂ ਬਾਅਦ ਗਿੱਪੀ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਵਿੱਚ ਬਿਜੀ ਹੋ ਗਏ ਹਨ । ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋ ਰਹੀ ਹੈ । ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ ਸ਼ਾਮ ਕੌਸ਼ਲ ਇਸ ਫ਼ਿਲਮ ਦੇ ਐਕਸ਼ਨ ਡਾਇਰੈਕਟਰ ਹਨ । ਨੇਹਾ ਸ਼ਰਮਾ ਕੁਝ ਦਿਨ ਪਹਿਲਾਂ ਹੀ ਟੋਨੀ ਕੱਕੜ ਦੇ ਗਾਣੇ ਵਿੱਚ ਦਿਖਾਈ ਦਿੱਤੀ ਸੀ । ਇਸ ਤੋਂ ਪਹਿਲਾਂ ਨੇਹਾ ਨੇ ਦਿਲਜੀਤ ਦੇ ਗਾਣੇ ਗੁਲਾਬੀ ਪੱਗ ਵਿੱਚ ਕੰਮ ਕੀਤਾ ਸੀ । https://www.instagram.com/p/Byh7yukhpPx/
Advertisment

Stay updated with the latest news headlines.

Follow us:
Advertisment
Advertisment
Latest Stories
Advertisment