ਮਾਹੀ ਦੀ ਉਡੀਕ ਨੂੰ ਬਿਆਨ ਕਰਦਾ ਹੈ ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ 'ਨਹਿਰ ਵਾਲੇ ਪੁਲ',ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ 

Written by  Shaminder   |  May 03rd 2019 10:31 AM  |  Updated: May 06th 2019 11:03 AM

ਮਾਹੀ ਦੀ ਉਡੀਕ ਨੂੰ ਬਿਆਨ ਕਰਦਾ ਹੈ ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ 'ਨਹਿਰ ਵਾਲੇ ਪੁਲ',ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ 

ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ 'ਨਹਿਰ ਵਾਲੇ ਪੁਲ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡੀਓ ਵੱਲੋਂ ਜਾਰੀ ਕੀਤਾ ਗਿਆ ਹੈ । ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ਨੁਪੂਰ ਸਿੱਧੂ ਨਰਾਇਣ ਨੇ । ਜਿਨ੍ਹਾਂ ਨੇ ਇਸ ਗੀਤ ਨੂੰ ਗਾ ਕੇ ਨੂਰਜਹਾਂ ਦੀ ਯਾਦ ਦਿਵਾ ਦਿੱਤੀ ਹੈ । ਇਸ ਗੀਤ ਦੇ ਮਿਊਜ਼ਿਕ ਮੁੜ ਤੋਂ ਸੰਵਾਰਨ ਅਤੇ ਸ਼ਿੰਗਾਰਨ ਦਾ ਉਪਰਾਲਾ ਕੀਤਾ ਹੈ ਸਾਰੰਗ ਨਰਾਇਣ ਨੇ ।

ਹੋਰ ਵੇਖੋ :ਨੁਪੂਰ ਸਿੱਧੂ ਨਰਾਇਣ ਦਾ ‘ਮਾਹੀ ਵੇ’ ਗੀਤ ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ ,ਵੇਖੋ ਵੀਡਿਓ

https://www.youtube.com/watch?v=ujUJPgXiVD8

ਜਦਕਿ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਹੋਰਾਂ ਨੇ । ਨੁਪੂਰ ਸਿੱਧੂ ਨਰਾਇਣ ਨੇ ਆਪਣੀ ਬਿਹਤਰੀਨ ਅਵਾਜ਼ ਨਾਲ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਨੇ ਅਤੇ ਇਸ ਗੀਤ ਦੇ ਜ਼ਰੀਏ ਇੱਕ ਅਜਿਹਾ ਦ੍ਰਿਸ਼ ਉਲੀਕਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਮਾਹੀਆ ਉਨ੍ਹਾਂ ਨੂੰ ਨਹਿਰ ਵਾਲੇ ਪੁਲ ਉੱਤੇ ਬੁਲਾ ਕੇ ਆਪ ਪਤਾ ਨਹੀਂ ਕਿੱਥੇ ਰਹਿ ਗਿਆ ਹੈ । ਕਿਉਂਕਿ ਮਿਲਣ ਦੇ ਚਾਅ 'ਚ ਉਨ੍ਹਾਂ ਦੀਆਂ ਅੱਖਾਂ ਦੀ ਨੀਂਦ ਵੀ ਉੱਡ ਗਈ ਹੈ ਅਤੇ ਮਾਹੀ ਉਨ੍ਹਾਂ ਨੂੰ ਪਿਆਰ ਵਾਲੇ ਰਸਤੇ 'ਤੇ ਪਾ ਕੇ  ਆਪ ਕਿਤੇ ਗਾਇਬ ਹੋ ਗਿਆ ਹੈ ।

Nehar Wale Pul new song by Noopur Sidhu Narayan Nehar Wale Pul new song by Noopur Sidhu Narayan

ਇਸ ਗੀਤ 'ਚ ਮਾਹੀਏ ਦੀ ਬੇਸਬਰੀ ਨਾਲ ਉਡੀਕ ਨੂੰ ਬਿਆਨ ਕਰਨ ਦੀ ਬਿਹਤਰੀਨ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਨੇ ਆਪਣੇ ਇਸ ਗੀਤ ਦੇ ਜ਼ਰੀਏ ਮਾਹੀ ਦੀ ਉਡੀਕ ਨੂੰ ਏਨੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਸਾਰਾ ਦ੍ਰਿਸ਼ ਅੱਖਾਂ ਦੇ ਸਾਹਮਣੇ ਰੂਪਮਾਨ ਹੋ ਜਾਂਦਾ ਹੈ । ਦੱਸ ਦਈਏ ਕਿ ਨੁਪੂਰ ਸਿੱਧੂ ਨਰਾਇਣ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾਏ ਹਨ । ਜਿਨ੍ਹਾਂ 'ਚ 'ਸੁਣ ਵੰਝਲੀ', 'ਦਿਲਬਰ' ,ਮਾਹੀ ਵੇ ਸਣੇ ਕਈ ਗੀਤ ਸ਼ਾਮਿਲ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network