
Nepali folk singer Nira Chhantyal killed in plane crash: ਐਤਵਾਰ ਨੂੰ ਨੇਪਾਲ ਦੇ ਪੋਖਰਾ ‘ਚ ਵੱਡਾ ਜਹਾਜ਼ ਹਾਦਸਾ ਵਾਪਰਿਆ, ਜਿਸ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਾਦਸੇ 'ਚ ਹੁਣ ਤੱਕ ਵੱਡੀ ਗਿਣਤੀ ਵਿੱਚ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ਦੌਰਾਨ ਪਹੁੰਚੇ ਬਾਲੀਵੁੱਡ ਹੀਰੋ ਸੰਜੇ ਦੱਤ; ਪੰਜਾਬੀ ਗੀਤਾਂ ਦਾ ਲੁਤਫ਼ ਲੈਂਦੇ ਆਏ ਨਜ਼ਰ

ਨੇਪਾਲ ਜਹਾਜ਼ ਹਾਦਸੇ ਵਿੱਚ ਮਸ਼ਹੂਰ ਲੋਕ ਗਾਇਕਾ Nira Chhantyal ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਖਬਰਾਂ ਦੀ ਮੰਨੀਏ ਤਾਂ ਨੀਰਾ ਵੀ ਕਾਠਮੰਡੂ ਤੋਂ ਪੋਖਰਾ ਜਾਣ ਵਾਲੀ ਫਲਾਈਟ 'ਚ ਸਵਾਰ ਸੀ। ਘਟਨਾ ਸਥਾਨ ਤੋਂ ਹੁਣ ਤੱਕ 69 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਨੀਰਾ ਛੰਤਿਆਲ (Nira Chhantyal) ਦੀ ਗੱਲ ਕਰੀਏ ਤਾਂ ਉਹ ਇੱਕ ਕੰਸਰਟ ਵਿਚ ਸ਼ਾਮਲ ਹੋਣ ਲਈ ਪੋਖਰਾ ਜਾ ਰਹੀ ਸੀ।

ਨੀਰਾ ਛੰਤਿਆਲ ਨੇ ਇੱਕ ਮਹੀਨਾ ਪਹਿਲਾਂ ਯੂਟਿਊਬ 'ਤੇ ਆਪਣਾ ਆਖਰੀ ਵੀਡੀਓ ਅਪਲੋਡ ਕੀਤਾ ਸੀ। ਉਹ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਸੀ ਪਰ ਜਦੋਂ ਵੀ ਉਹ ਕਿਤੇ ਪਰਫਾਰਮ ਕਰਦੀ ਸੀ ਤਾਂ ਆਪਣੇ ਗੀਤਾਂ ਦੇ ਵੀਡੀਓ ਸ਼ੇਅਰ ਕਰਦੀ ਸੀ। ਨੀਰਾ ਨੇ ਪਿਰਟਿਕੋ ਨਾਲ ਮਿਲ ਕੇ ਕਈ ਸੁਪਰਹਿੱਟ ਨੇਪਾਲੀ ਗੀਤ ਗਾਏ ਹਨ। ਸਥਾਨਕ ਲੋਕ ਉਸਨੂੰ ਬਹੁਤ ਪਸੰਦ ਕਰਦੇ ਸਨ।

ਇਸ ਭਿਆਨਕ ਹਾਦਸੇ ਬਾਰੇ ਗੱਲ ਕਰਦੇ ਹੋਏ ਨੇਪਾਲ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਨਹੀਂ ਸਗੋਂ ਜਹਾਜ਼ 'ਚ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਅਥਾਰਟੀ ਦਾ ਕਹਿਣਾ ਹੈ ਕਿ ਜਹਾਜ਼ ਦੇ ਲੈਂਡਿੰਗ ਤੋਂ ਠੀਕ ਪਹਿਲਾਂ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ ਸਨ। ਵਾਇਰਲ ਹੋ ਰਹੀ ਵੀਡੀਓ ਵਿੱਚ ਜਹਾਜ਼ ਨੂੰ ਇੱਕ ਪਾਸੇ ਝੁਕਦਾ ਵੀ ਦੇਖਿਆ ਜਾ ਸਕਦਾ ਹੈ। ਦੱਸ ਦਈਏ ਇਸ ਜਹਾਜ਼ ਵਿੱਚ ਪੰਜ ਭਾਰਤੀ ਵੀ ਸਫਰ ਕਰ ਰਹੇ ਸਨ।