ਗਾਇਕਾ ਕਨਿਕਾ ਕਪੂਰ ਹੋਈ ਕੋਰੋਨਾ ਵਾਇਰਸ ਦੀ ਸ਼ਿਕਾਰ, ਕਨਿਕਾ ਦੀ ਲਾਪਰਵਾਹੀ ਦਾ ਲੋਕਾਂ ਨੇ ਉਡਾਇਆ ਇਸ ਤਰ੍ਹਾਂ ਮਜ਼ਾਕ

written by Rupinder Kaler | March 21, 2020

ਕਨਿਕਾ ਕਪੂਰ ਨੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਸਭ ਤੋਂ ਛੁਪਾਈ ਹੈ, ਉਸੇ ਤਰ੍ਹਾਂ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ । ਇਸ ਸਮੇਂ ਉਸ ਨੂੰ ਸਭ ਤੋਂ ਵੱਖ ਰੱਖਿਆ ਗਿਆ ਹੈ ਤੇ ਲਖਨਊ ਵਿੱਚ ਉਹ ਆਪਣਾ ਇਲਾਜ਼ ਕਰਵਾ ਰਹੀ ਹੈ । ਇਸ ਦੇ ਨਾਲ ਹੀ ਉਸ ਦੇ ਖਿਲਾਫ ਐੱਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਹੈ । ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵੀ ਉਸ ਦੀ ਖੂਬ ਅਲੋਚਨਾ ਹੋ ਰਹੀ ਹੈ । ਹੁਣ ਇਸ ਗਾਇਕਾ ’ਤੇ ਮੀਮ ਬਣਨੇ ਵੀ ਸ਼ੁਰੂ ਹੋ ਗਏ ਹਨ । ਲੋਕ ਵੱਖ ਵੱਖ ਤਰੀਕਿਆਂ ਨਾਲ ਕਨਿਕਾ ਦਾ ਮਜ਼ਾਕ ਬਣਾ ਰਹੇ ਹਨ ।

[embed]https://www.instagram.com/p/B98tXqnFqE2/[/embed]

ਪਾਰਟੀ ਵਿੱਚ ਸ਼ਾਮਿਲ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਇੱਕ ਮੀਮ ਬਣਾਇਆ ਗਿਆ ਹੈ, ਜਿਸ ਵਿੱਚ ਕਨਿਕਾ ਦੀ ਹਕੀਕਤ ਜਾਨਣ ਤੋਂ ਬਾਅਦ ਫ਼ਿਲਮ ਹੇਰਾ ਫੇਰੀ ਦਾ ਡਾਈਲੌਗ ਮਾਰ ਕੇ ਕਹਿੰਦੇ ਹਨ ‘ਮੇਰੇ ਕੋ ਤੋ ਐਸਾ ਧਕ-ਧਕ ਹੋ ਰਹਾ ਹੈ।’

ਇੱਕ ਹੋਰ ਸ਼ਖਸ ਨੇ ਫ਼ਿਲਮ ਚੁਪਕੇ ਚੁਪਕੇ ਤੋਂ ਰਾਜਪਾਲ ਯਾਦਵ ਦੀ ਤਸਵੀਰ ਦਾ ਕੋਲਾਜ਼ ਸ਼ੇਅਰ ਕਰਦੇ ਹੋਏ ਮਜ਼ਾਕੀਆ ਪੋਸਟ ਸ਼ੇਅਰ ਕੀਤਾ ਹੈ ।

ਇੱਕ ਸ਼ਖਸ ਨੇ ਕਨਿਕਾ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ‘ਇੱਕ ਵਾਰ ਉਸ ਨੇ ਕਿਹਾ ਸੀ ਕਿ ਮੈਂ ਸੁਪਰ ਗਰਲ ਫਾਰਮ ਚਾਈਨਾ, ਹੁਣ ਕੰਫਰਮ ਹੋ ਗਿਆ’
ਤੁਹਾਨੂੰ ਦੱਸ ਦਿੰਦੇ ਹਾਂ ਕਿ 15 ਮਾਰਚ ਨੂੰ ਕਨਿਕਾ ਲੰਦਨ ਤੋਂ ਵਾਪਿਸ ਆਈ ਸੀ ਤੇ ਉਸ ਨੇ ਸੁਰੱਖਿਆ ਕਰਮਚਾਰੀਆਂ ਨੂੰ   ਚਕਮਾ ਦੇ ਕੇ ਆਪਣਾ ਚੈੱਕ ਅਪ ਨਹੀਂ ਕਰਵਾਇਆ ।


ਇਸ ਤੋਂ ਬਾਅਦ ਉਹ ਲਖਨਊ ਵਿੱਚ ਘੁੰਮਦੀ ਰਹੀ, ਬਾਅਦ ਵਿੱਚ ਜਦੋਂ ਉਹਨਾਂ ਦਾ ਚੈੱਕਅਪ ਕੀਤਾ ਗਿਆ ਤਾਂ ਉਹ ਪਾਜਟਿਵ ਪਾਈ ਗਈ । ਫਿਲਹਾਲ ਕਨਿਕਾ ਦਾ ਇਲਾਜ਼ ਚੱਲ ਰਿਹਾ ਹੈ ।

0 Comments
0

You may also like