ਭੂਤ ਦੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਪੁਜੇ ਅਭੈ ਦਿਓਲ, ਵੇਖੋ ਵੀਡੀਓ

written by Gourav Kochhar | March 24, 2018

ਬਾਲੀਵੁੱਡ ਅਭਿਨੇਤਾ ਅਭੈ ਦਿਓਲ ਪਿੱਛਲੇ ਕਾਫੀ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹਨ ਪਰ ਹੁਣ ਧਮਾਕੇਦਾਰ ਵਾਪਸੀ ਕਰਦੇ ਹੋਏ ਅਭੈ 'ਨਾਨੂੰ ਦੀ ਜਾਨੂੰ' 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ।

ਲਵ ਸਟੋਰੀ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਫਰਾਜ਼ ਹੈਦਰ ਕਰ ਰਹੇ ਹਨ ਅਤੇ ਸਾਜ਼ਿਦ ਕੁਰੈਸ਼ੀ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ 'ਚ ਅਭੈ ਦਿਓਲ ਅਤੇ ਪਤਰਲੇਖਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ।

ਦੱਸਣਯੋਗ ਹੈ ਕਿ ਪਤਰਲੇਖਾ ਨੇ ਅਭਿਨੇਤਾ ਰਾਜਕੁਮਾਰ ਰਾਓ ਨਾਲ ਫਿਲਮ 'ਸਿਟੀਲਾਈਟਸ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਹਾਲ ਦੋਵੇਂ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 20 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

0 Comments
0

You may also like