1984 ਦੇ ਦੰਗਿਆਂ ਦੇ ਦਰਦ ਨੂੰ ਬਿਆਨ ਕਰੇਗੀ ਨਵੀਂ ਫ਼ਿਲਮ ‘Widow Colony’

Written by  Rupinder Kaler   |  September 14th 2021 06:15 PM  |  Updated: September 14th 2021 06:21 PM

1984 ਦੇ ਦੰਗਿਆਂ ਦੇ ਦਰਦ ਨੂੰ ਬਿਆਨ ਕਰੇਗੀ ਨਵੀਂ ਫ਼ਿਲਮ ‘Widow Colony’

1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਕਈ ਦਹਾਕੇ ਬੀਤ ਗਏ ਹਨ । ਪਰ ਇਸ ਦੇ ਜ਼ਖਮ ਹਾਲੇ ਵੀ ਹਰੇ ਹਨ । ਇਹਨਾਂ ਦੰਗਿਆਂ ਤੇ ਬਹੁਤ ਸਾਰੇ ਫਿਲਮ ਨਿਰਮਾਤਾ ਫ਼ਿਲਮਾਂ ਬਣਾ ਚੁੱਕੇ ਹਨ । ਇਸ ਸਭ ਦੇ ਚੱਲਦੇ ਗਿੱਪੀ ਗਰੇਵਾਲ (Gippy Grewal ) ਦੇ ਪ੍ਰੋਡਕਸ਼ਨ ਨੇ ਵੀ ਇਹਨਾਂ ਦੰਗਿਆਂ ਤੇ ਫ਼ਿਲਮ ਬਨਾਉਣ ਦਾ ਐਲਾਨ ਕੀਤਾ ਹੈ । ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ।ਇਸ ਫ਼ਿਲਮ ਨੂੰ ‘Widow Colony’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਖਰੀਦਿਆ ਕਰੋੜਾਂ ਦਾ ਬੰਗਲਾ

Widow Colony Image Source- Google

ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਉਹਨਾਂ ਲੋਕਾਂ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ ਜਿਹੜੇ ਇਹਨਾਂ ਦੰਗਿਆਂ ਵਿੱਚ ਬੱਚ ਗਏ ਸਨ । ਫ਼ਿਲਮ ਦੇ ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਫ਼ਿਲਮ ਦੀ ਹੋਰ ਡੀਟੇਲ ਦੇ ਨਾਲ ਇਸ ਦੀ ਫ਼ਿਲਮ ਦੀ ਰਿਲੀਜ਼ਿੰਗ ਡੇਟ 3 ਜੂਨ 2022 ਦਾ ਜ਼ਿਕਰ ਕੀਤਾ ਗਿਆ ਹੈ ।

Widow Colony Image Source- Google

ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੀਂ ਦਿੱਲੀ ਦੇ ਤਿਲਕ ਵਿਹਾਰ ਵਿੱਚ ਇੱਕ ਕਲੋਨੀ ਹੈ ਜਿਸ ਨੂੰ ਕਿ ਵਿਧਵਾ ਕਲੋਨੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਇਸ ਕਲੋਨੀ ਵਿੱਚ ਉਹਨਾਂ ਲੋਕਾਂ ਨੂੰ ਵਸਾਇਆ ਗਿਆ ਹੈ ਜਿਹੜੇ ਇਹਨਾਂ ਦੰਗਿਆਂ ਦੇ ਸ਼ਿਕਾਰ ਹੋਏ ਸਨ । ਫ਼ਿਲਮ ਦੀ ਕਹਾਣੀ ਸਮੀਪ ਕੰਗ (Smeep Kang) ਨੇ ਲਿਖੀ ਹੈ ਤੇ ਉਹ ਹੀ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ । ਇਸ ਫ਼ਿਲਮ ਨੂੰ ਹੰਬਲ ਮੋਸ਼ਨ ਪਿੰਕਚਰ ਦੇ ਬੈਨਰ ਹੇਠ ਬਣਾਇਆ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network