ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਣ ਲਈ ਪੀਟੀਸੀ ਨੈਟਵਰਕ ਦੀ ਨਵੀਂ ਮੁਹਿਮ

Written by  Gourav Kochhar   |  April 03rd 2018 06:27 AM  |  Updated: April 03rd 2018 06:32 AM

ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਣ ਲਈ ਪੀਟੀਸੀ ਨੈਟਵਰਕ ਦੀ ਨਵੀਂ ਮੁਹਿਮ

ਲਓ ਜੀ ਪੀਟੀਸੀ ਨੈੱਟਵਰਕ ਏੰਟਰਟੇਨਮੇੰਟ ਦੀ ਦੁਨੀਆਂ ਵਿਚ ਇਕ ਨਵੀ ਰੋਸ਼ਨੀ ਲੈ ਕੇ ਆਉਣ ਦੀ ਪਹਿਲ ਕਿੱਤੀ ਹੈ, ਤੇ ਉਹ ਰੋਸ਼ਨੀ ਹੈ ਸਾਫ਼-ਸੁਥਰਾ ਸੰਗੀਤ | ਜੀ ਹਾਂ ਪੀਟੀਸੀ ਨੈੱਟਵਰਕ ਨੇ ਅੱਜ ਤੋਂ ਨਸ਼ਿਆਂ ਅਤੇ ਹਥਿਆਰਾਂ ਵਾਲੇ ਗੀਤ ਤੇ ਪਾਬੰਦੀ ਲਗਾਉਣ ਦਾ ਐਲਾਨ ਕਿੱਤਾ ਹੈ | ਹੁਣ ਪੀਟੀਸੀ ਨੈਟਵਰਕ ਅਜਿਹੇ ਗੀਤ ਨਹੀਂ ਚਲਾਏਗਾ ਜੋ ਨਸ਼ਿਆਂ, ਲੱਚਰਤਾ ਅਤੇ ਹਥਿਆਰ-ਪ੍ਰਸਤੀ ਨਾਲ ਲੱਦਿਆ ਹੋਵੇਗਾ | ਇਹ ਐਲਾਨ ਕਰਦੇ ਹੋਏ ਪੀ ਟੀ ਸੀ ਚੈਨਲ ਦੇ ਐਮ.ਡੀ. ਰਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਪੰਜਾਬੀ ਵਿਰਸੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੀਟੀਸੀ ਨੇ ਇਹ ਫੈਸਲਾ ਕੀਤਾ ਹੈ ਕਿ ਨਸ਼ੇ ਅਤੇ ਹਥਿਆਰ ਕਲਚਰ ਨੂੰ ਹਵਾ ਦੇਣ ਵਾਲੇ ਗੀਤਾਂ ਤੋਂ ਇਲਾਵਾ ਪੀ ਟੀ ਸੀ ਅਜਿਹਾ ਗੀਤ -ਸੰਗੀਤ ਵੀ ਨਹੀਂ ਪਰਮੋਟ ਕਰੇਗਾ ਜਿਸ ਰਾਹੀਂ ਔਰਤ ਦੀ ਇੱਜ਼ਤ ਅਤੇ ਰੁਤਬੇ ਨੂੰ ਛੁਟਿਆਇਆ ਗਿਆ ਹੋਵੇ।

ਦਰਅਸਲ ਪਿਛਲੇ ਕੁਝ ਸਮੇਂ ਤੋਂ ਵੱਖੋ-ਵੱਖ ਗਾਇਕਾਂ ਵਲੋਂ ਗਾਏ ਜਾਂਦੇ ਗੀਤਾਂ ਤੋਂ ਨੌਜਵਾਨ ਪੀੜ੍ਹੀ ਉੱਤੇ ਪੈ ਰਹੇ ਨਕਰਾਤ੍ਮਕ ਅਸਰ ਅਤੇ ਲੱਚਰ ਗਾਇਕੀ ਦੇ ਵੱਧ ਰਹੇ ਪ੍ਰਚਲਨ ਨੂੰ ਰੋਕਣ ਲਈ ਪੀਟੀਸੀ ਨੇਤਵਰੋਕ ਵਲੋਂ ਇਹ ਕਦਮ ਚੁਕਿਆ ਗਿਆ ਹੈ | ਸਮੇਂ ਸਮੇਂ ਤੇ ਸਮਾਜ ਦੇ ਵੱਖਰੋ-ਵੱਖਰੇ ਹਿਸਿਆ ਵਿੱਚੋ ਇਹ ਮੰਗ ਉੱਠ ਰਹੀ ਸੀ ਕਿ ਅਜਿਹੇ ਗੀਤ ਬੰਦ ਕਿੱਤੇ ਜਾਣ, ਜਿਹੜੇ ਅੱਜ ਦੇ ਨੌਜਵਾਨਾਂ ਨੂੰ ਗ਼ਲਤ ਰਾਹ ਪਾਉਣ ਅਤੇ ਪੰਜਾਬੀ ਵਿਰਸੇ ਨੂੰ ਅਲੋਪ ਕਰਨ ਵਿਚ ਸਹਿਕਾਰੀ ਹੋਣ | ਇਸਲਈ ਇੰਨ੍ਹਾ ਮੰਗਾਂ ਨੂੰ ਅਤੇ ਪੰਜਾਬੀ ਸਭਿਆਚਾਰ ਦਾ ਆਦਰ ਕਰਦੇ ਹੋਏ ਪੀਟੀਸੀ ਨੈੱਟਵਰਕ ਨੇ ਇਹ ਫੈਸਲਾ ਲਿਆ ਹੈ ਕਿ ਉਹ ਅਜਿਹਾ ਕੋਈ ਵੀ ਗੀਤ ਆਪਣੇ ਕਿਸੀ ਵੀ ਪਲੇਟਫਾਰਮ ਉੱਤੇ ਨਹੀਂ ਚਲਾਏਗਾ ਜੋ ਪੰਜਾਬੀ ਵਿਰਸੇ ਦੀ ਨਿੰਦਾ ਕਰਦਾ ਹੋਵੇ ਅਤੇ ਕੋਈ ਵੀ ਗੀਤ ਚਲਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੀਤ ਸਾਰੇ ਮਾਣਕਾਂ ਉੱਤੇ ਖ਼ਰਾ ਉਤਰਦਾ ਹੋਵੇ |

rabindra narayana

ਪੀਟੀਸੀ ਨੈੱਟਵਰਕ ਦੇ ਐਮ.ਡੀ. ਅਤੇ ਪ੍ਰੈਸੀਡੈਂਟ ਰਬਿੰਦਰ ਨਾਰਾਇਣ ਜੀ ਨੇ ਕਿਹਾ ਕਿ ਬੜੇ ਚਿਰਾਂ ਤੋਂ ਉਹ ਇਸ ਕੋਸ਼ਿਸ਼ ਵਿਚ ਲਗੇ ਹੋਏ ਸਨ ਪਰ ਹੁਣ ਅਸੀਂ ਫੈਸਲਾ ਕਰ ਲਿਆ ਹੈ ਕਿ ਪੀਟੀਸੀ ਨੈਟਵਰਕ ਦੇ ਦੁਨੀਆਭਰ ਵਿਚ ਕਿਸੀ ਵੀ ਪਲੇਟਫਾਰਮ ਉੱਤੇ ਅਜਿਹਾ ਗੀਤ ਟੈਲੀਕਾਸ੍ਟ ਨਹੀਂ ਕਰਨਾ ਜਿਸਦੇ ਵਿਚ ਹਥਿਆਰਾਂ ਜਾਂ ਮਾਰਨ-ਕੁੱਟਣ ਬਾਰੇ ਗੱਲ ਕਿੱਤੀ ਹੋਵੇਗੀ | ਇਹ ਫੈਸਲਾ ਉਨ੍ਹਾਂ ਨੇ ਦੇਸ਼ ਅਤੇ ਪੰਜਾਬ ਦੇ ਚੱਲ ਰਹੇ ਮਾੜੇ ਹਾਲਾਤਾਂ ਨੂੰ ਵੇਖਦੇ ਹੋਏ ਲਿੱਤਾ ਹੈ | ਰਾਬਿੰਦਰ ਨਾਰਾਇਣ ਜੀ ਨੇ ਪੰਜਾਬੀ ਗਾਇਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਉਹ ਵੀ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਉਨ੍ਹਾਂ ਦਾ ਸਾਥ ਦੇਣ ਅਤੇ ਅਜਿਹੇ ਗੀਤ ਨਾ ਗਾਉਣ ਜਿੰਨ੍ਹਾ ਦਾ ਪੰਜਾਬ ਉੱਤੇ ਬੁਰਾ ਅਸਰ ਪਵੇ |

ਪੀਟੀਸੀ ਨੈਟਵਰਕ ਦਾ ਆਪਣੇ ਦਰਸ਼ਕਾਂ ਨਾਲ ਇਹ ਵਾਇਦਾ ਹੈ ਕਿ ਸਾਫ਼ ਸੁਥਰੀ ਅਤੇ ਪਰਿਵਾਰ ਵਿਚ ਬੈਠ ਕੇ ਦੇਖੀ ਜਾਣ ਵਾਲੀ ਗਾਇਕੀ ਜਾਂ ਪੇਸ਼ਕਾਰੀ ਹੀ ਹੁਣ ਤੁਹਾਡੇ ਤੱਕ ਪਹੁੰਚਾਈ ਜਾਵੇਗੀ ਅਤੇ ਤੁਸੀਂ ਵੀ ਹੁਣ ਇਹ ਫੈਸਲਾ ਲੈ ਲਵੋ ਕਿ ਵੇਖਣਾ ਅਤੇ ਸੁਣਨਾ ਸਿਰਫ਼ ਓਹੀ ਹੈ ਜਿਸ ਵਿੱਚ ਪੰਜਾਬੀ ਵਿਰਸੇ ਅਤੇ ਸਭਿਆਚਾਰ ਦੀ ਹੋਵੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network