ਫ਼ਿਲਮ 'ਜੱਦੀ ਸਰਦਾਰ' ਦਾ ਪਹਿਲਾ ਗੀਤ 'ਹਕੂਮਤਾਂ' ਨਿੰਜਾ ਦੀ ਦਮਦਾਰ ਅਵਾਜ਼ 'ਚ ਹੋਇਆ ਰਿਲੀਜ਼,ਦੇਖੋ ਵੀਡੀਓ

Written by  Aaseen Khan   |  August 20th 2019 12:40 PM  |  Updated: August 20th 2019 12:41 PM

ਫ਼ਿਲਮ 'ਜੱਦੀ ਸਰਦਾਰ' ਦਾ ਪਹਿਲਾ ਗੀਤ 'ਹਕੂਮਤਾਂ' ਨਿੰਜਾ ਦੀ ਦਮਦਾਰ ਅਵਾਜ਼ 'ਚ ਹੋਇਆ ਰਿਲੀਜ਼,ਦੇਖੋ ਵੀਡੀਓ

ਫ਼ਿਲਮ 'ਜੱਦੀ ਸਰਦਾਰ' ਜਿਸ 'ਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਗੁੱਗੂ ਗਿੱਲ, ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਹੌਬੀ ਧਾਲੀਵਾਲ ਵਰਗੇ ਚਿਹਰੇ ਨਜ਼ਰ ਆਉਣਗੇ। ਫ਼ਿਲਮ ਦਾ ਪਹਿਲਾ ਗੀਤ ਗਾਇਕ ਨਿੰਜਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ ਹਕੂਮਤਾਂ ਜਿਸ ਦੇ ਬੋਲ ਖ਼ਾਨ ਭੈਣੀ ਵਾਲੇ ਦੇ ਹਨ ਅਤੇ ਸੰਗੀਤ ਦੇਵੀ ਸਿੰਘ ਦਾ ਹੈ। ਗੀਤ 'ਚ ਪੰਜਾਬੀਆਂ ਦੀ ਅਣਖ ਤੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਹੈ ਜਿਸ 'ਚ ਫ਼ਿਲਮ ਦੇ ਨਾਇਕ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਨਜ਼ਰ ਆ ਰਹੇ ਹਨ।ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵੀ ਹੋ ਚੁੱਕਿਆ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਮਨਭਾਵਨ ਸਿੰਘ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ। ਐਕਸ਼ਨ 'ਤੇ ਫੈਮਿਲੀ ਡਰਾਮਾ ਇਸ ਫ਼ਿਲਮ 'ਚ ਪਿੰਡ 'ਚ ਰਹਿੰਦੇ ਸਾਂਝੇ ਪਰਿਵਾਰ ਦੀ ਫੁੱਟ ਕਿੰਝ ਸ਼ਰੀਕੇਬਾਜ਼ੀ 'ਚ ਬਦਲ ਜਾਂਦੀ ਹੈ ਇਹ ਦੇਖਣ ਨੂੰ ਮਿਲਣ ਵਾਲੀ ਹੈ।

ਫ਼ਿਲਮ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।

broadway broadway

ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ। ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ। 6 ਸਤੰਬਰ ਨੂੰ ਇਹ ਫ਼ਿਲਮ ਦੁਨੀਆਂ ਭਰ 'ਚ ਦੇਖਣ ਨੂੰ ਮਿਲੇਗੀ।

ਹੋਰ ਵੇਖੋ : 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਗੀਤ 'ਤੇ ਦਰਸ਼ਕਾਂ ਦੇ ਸੁਨੇਹੇ ਕਰ ਰਹੇ ਨੇ ਹਰਭਜਨ ਮਾਨ ਜਜ਼ਬਾਤੀ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network