Advertisment

ਰੈਪਰ ਦੀ ਲਿਸਟ ਵਿਚ ਹੁਣ ਇਸ ਪਾਕਿਸਤਾਨੀ ਦਾ ਨਾਮ ਵੀ ਗਿਆ ਹੈ ਜੁੜ੍ਹ

author-image
By Gourav Kochhar
New Update
ਰੈਪਰ ਦੀ ਲਿਸਟ ਵਿਚ ਹੁਣ ਇਸ ਪਾਕਿਸਤਾਨੀ ਦਾ ਨਾਮ ਵੀ ਗਿਆ ਹੈ ਜੁੜ੍ਹ
Advertisment

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੈਪਰਸ ਦੀ ਲਿਸਟ ਵਿਚ ਇਕ ਹੋਰ ਨਾਮ ਜੁੜ ਚੁਕਿਆ ਹੈ ਤੇ ਉਹ ਨਾਮ ਹੈ “ਯੰਗ ਦੇਸੀ” | ਅਰੇ ਜਨਾਬ ਮੈਨੂੰ ਪਤਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਵਿੱਚੋ ਅਜਿਹੇ ਵੀ ਨੇ ਜਿਨ੍ਹਾਂ ਨੇ ਇਹ ਨਾਮ ਸੁਣਿਆ ਵੀ ਨਹੀਂ, ਤੇ ਬਾਕੀ ਜਿਨ੍ਹਾਂ ਨੇ ਇਹ ਨਾਮ ਸੁਣਿਆ ਹੈ ਤੇ ਇਸ ਰੈਪਰ ਦਾ ਰੈਪ ਸੁਣਿਆ ਹੈ ਉਨ੍ਹਾਂ ਦੇ ਚਿਹਰੇ ਗੁਲਾਬ ਦੇ ਫੁੱਲਾਂ ਵਾਂਗੂ ਖਿੜ ਜਾਣਗੇ | ਤੇ ਜਿਨ੍ਹਾਂ ਨੂੰ ਇਸ ਰੈਪਰ ਬਾਰੇ ਕੁਝ ਨਹੀਂ ਪਤਾ ਉਨ੍ਹਾਂ ਨੂੰ ਮੈਂ ਸੱਭ ਤੋਂ ਪਹਿਲਾਂ ਇਹ ਦੱਸ ਦਵਾਂ ਕਿ ਇਹ ਰੈਪਰ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਰੈਪ ਤੇ ਕਰ ਰਿਹਾ ਹੈ ਪਰ ਇਹ ਮੁੰਡਾ “ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਤੋਂ ਹੈ” |

ਜੀ ਹਾਂ ਤੇ ਹਾਲ ਹੀ 'ਚ ਇਸ ਯੰਗ ਦੇਸੀ Young Desi ਦਾ ਧਾਮੇਕਦਾਰ ਰੈਪ ਟੋਨੀ ਕੱਕੜ ਦੇ ਗੀਤ ਕੋਕਾ ਕੋਲਾ ਦੇ ਵਿਚ ਸੁਨਣ ਨੂੰ ਮਿਲਿਆ | ਇਸਤੋਂ ਪਹਿਲਾਂ ਵੀ ਇਹ ਰੈਪਰ ਬਿਲਾਲ ਸਈਦ Bilal Saeed ਦੇ ਗੀਤ “ਟਵਿੰਕਲ ਟਵਿੰਕਲ” ਤੇ “ਬਲਾਹ ਬਲਾਹ ਬਲਾਹ” ਦੇ ਵਿਚ ਨਜ਼ਰ ਆ ਚੁਕਿਆ ਹੈ | ਇਸ ਰੈਪਰ ਦੀ ਜੋ ਗੱਲ ਇਸਨੂੰ ਸਾਰੇ ਹੀ ਦੂਸਰੇ ਰੈਪਰਸ ਨਾਲੋਂ ਅਲੱਗ ਬਣਾਉਂਦੀ ਹੈ ਉਹ ਹੈ ਇਸਦਾ ਰੈਪਿੰਗ ਦਾ ਦੇਸੀ ਅੰਦਾਜ਼ | ਜਿਸ ਲਹਿਜੇ ਦੇ ਨਾਲ ਇਹ ਰੈਪਰ ਰੈਪ ਕਰਦਾ ਹੈ, ਪਹਿਲੀ ਵਾਰ ਸੁਨਣ ਵਾਲ਼ਾ ਬੰਦਾ ਤਾਂ ਬਾਰ ਬਾਰ ਸੁਨਣ ਦੇ ਲਈ ਮਜ਼ਬੂਰ ਹੋ ਜਾਂਦਾ ਹੈ | ਇਸ ਕਰਕੇ ਜਿੰਨਾ ਨੂੰ ਤਾਂ ਇਸ ਰੈਪਰ ਦੇ ਬਾਰੇ ਪੂਰੀ ਜਾਣਕਾਰੀ ਸੀਗੀ ਓਹਨਾ ਦੇ ਚੋਣ ਬਾਰੇ ਮੈਂ ਕਹੂੰਗਾ “ਬਾਈ ਕਿਆ ਏ ਬਾਤਾਂ ਨੇ ਤੁਹਾਡੀਆਂ” | ਤੇ ਜਿੰਨਾ ਨੂੰ ਇਸ ਰੈਪਰ ਬਾਰੇ ਨਹੀਂ ਪਤਾ ਉਹ ਯੂ-ਟਿਊਬ ਤੇ ਜਾਂ ਤੇ ਇਸ ਰੈਪਰ ਦੇ ਸਾਰੇ ਰੈਪ ਸੁਨਣ ਤੋਂ ਬਾਅਦ ਮੁੜ ਇਸ ਆਰਟੀਕਲ ਨੂੰ ਪੜ੍ਹਨ, ਜ਼ਿਆਦਾ ਆਨੰਦ ਆਏਗਾ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment