ਜਸਪ੍ਰੀਤ ਬੁਮਰਾਹ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਸੋਸ਼ਲ ਮੀਡੀਆ ’ਤੇ ਹੋ ਰਹੀਆਂ ਹਨ ਵਾਇਰਲ

written by Rupinder Kaler | March 16, 2021

ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਬੀਤੇ ਦਿਨ ਟੀਵੀ ਅਦਾਕਾਰਾ ਸੰਜਨਾ ਗਨੇਸ਼ਨ ਨਾਲ ਵਿਆਹ ਹੋ ਗਿਆ ਹੈ । ਇਸ ਜੋੜੀ ਨੇ ਗੋਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਰਹੁ-ਰੀਤਾਂ ਮੁਤਾਬਕ ਵਿਆਹ ਕਰਵਾਇਆ ਹੈ । ਇਸ ਨਵੀਂ ਵਿਆਹੀ ਜੋੜੀ ਦੀਆਂ ਤਸਵੀਰਾਂ ਖੁਬ ਵਾਇਰਲ ਹੋ ਰਹੀਆਂ ਹਨ । ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਨੂੰ ਦੇਖ ਕੇ ਹੁਣ ਇਸ ਜੋੜੇ ਦੇ ਵਿਆਹ ਵਾਲੇ ਕੱਪੜਿਆਂ ਦੀ ਚਰਚਾ ਸ਼ੁਰੂ ਹੋ ਗਈ ਹੈ ।

image from manav.manglani's instagram

ਹੋਰ ਪੜ੍ਹੋ :

ਅਦਾਕਾਰ ਸੋਨੂੰ ਸੂਦ ਹੁਣ ਬੇਰੁਜ਼ਗਾਰਾਂ ਨੂੰ ਦੇਣ ਜਾ ਰਹੇ ਰੁਜ਼ਗਾਰ, ਫੈਸਲੇ ਦੀ ਹਰ ਪਾਸੇ ਹੋ ਰਹੀ ਸ਼ਲਾਘਾ

image from manav.manglani's instagram

ਜਸਪ੍ਰੀਤ ਬੁਮਰਾਹ ਅਤੇ ਸੰਜਨਾ ਨੇ ਵਿਆਹ ਦੌਰਾਨ ਫਿੱਕੇ ਗੁਲਾਬੀ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। ਦੋਵਾਂ ਦੀ ਕਲਰ ਚੁਆਇਸ ਵਿਰਾਟ-ਅਨੁਸ਼ਕਾ ਦੇ ਵਿਆਹ ਵਾਲੇ ਕੱਪੜਿਆਂ ਨਾਲ ਕਾਫੀ ਮੇਲ ਖਾਂਦੇ ਸਨ ।ਖ਼ਾਸ ਗੱਲ ਤਾਂ ਇਹ ਰਹੀ ਕਿ ਦੋਵਾਂ ਦੇ ਵਿਆਹ ਵਾਲੇ ਕੱਪੜੇ ਮਸ਼ਹੂਰ ਡਿਜ਼ਾਈਨਰ ਸੱਬਿਆਸਾਚੀ ਨੇ ਤਿਆਰ ਕੀਤੇ ਸਨ।

image from manav.manglani's instagram

ਸੰਜਨਾ ਨੇ ਸੱਬਿਆਸਾਚੀ ਵੱਲੋਂ ਤਿਆਰ ਕੀਤਾ ਕਲਾਸਿਕ ਬ੍ਰਾਈਡਲ ਲਹਿੰਗਾ ਪਾਇਆ ਸੀ। ਇਸ ਉੱਪਰ ਰੇਸ਼ਮ ਨਾਲ ਕਸੀਦਾਕਾਰੀ ਕੀਤੀ ਗਈ ਸੀ ਅਤੇ ਕਢਾਈ ਦਾ ਡਿਜ਼ਾਈਨ ਗੁਲਾਬ ਦੇ ਫੁੱਲਾਂ ਤੋਂ ਪ੍ਰੇਰਿਤ ਸੀ।

image from manav.manglani's instagram

ਉੱਧਰ, ਜਸਪ੍ਰੀਤ ਬੁਮਰਾਹ ਵੀ ਆਪਣੀ ਰਾਅ ਸਿਲਕ ਸ਼ੇਰਵਾਨੀ ਵਿੱਚ ਕਾਫੀ ਫੱਬ ਰਿਹਾ ਸੀ। ਉਨ੍ਹਾਂ ਤੁਸ਼ਾਰ-ਜਾਰਜੈਟ ਦਾ ਸ਼ਾਲ ਵੀ ਚੁੱਕਿਆ ਹੋਇਆ ਸੀ। ਜਸਪ੍ਰੀਤ ਨੇ ਵੀ ਸੱਬਿਆਸਾਚੀ ਹੈਰੀਟੇਜ ਕੁਲੈਕਸ਼ਨ ਨਾਲ ਆਪਣੀ ਲੁੱਕ ਸੰਪੂਰਨ ਕੀਤੀ।

0 Comments
0

You may also like