ਪਰਮੀਸ਼ ਵਰਮਾ ਨੇ ਆਪਣੀ ਲਾਈਫ ਪਾਟਨਰ ਗੀਤ ਗਰੇਵਾਲ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਜਾਗੋ ਕੱਢਦੀ ਨਜ਼ਰ ਆਈ ਜੋੜੀ

written by Rupinder Kaler | October 18, 2021

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ( Parmesh Verma) ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਗਾਇਕ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਮੰਗਣੀ ਕਰ ਲਈ ਹੈ। ਉਹ ਲਗਾਤਾਰ ਆਪਣੀ ਲਾਈਫ ਪਾਰਟਨਰ ਦੇ ਨਾਲ ਤਸਵੀਰਾਂ ਸ਼ੇਅਰ ਕਰ ਰਹੇ ਹਨ । ਹਾਲ ਹੀ ਵਿੱਚ ਉਹਨਾਂ ਨੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਉਹ ਜਾਗੋ ਕੱਢਦੇ ਨਜ਼ਰ ਆ ਰਹੇ ਹਨ ।

parmish verma got engegment with geet grewal Pic Courtesy: Instagram

ਹੋਰ ਪੜ੍ਹੋ :

ਪ੍ਰਤੀਕ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮਰਹੂਮ ਮਾਂ ਸਮਿਤਾ ਪਾਟਿਲ ਨੂੰ ਦਿੱਤੀ ਜਨਮਦਿਨ ਦੀ ਵਧਾਈ

pamish and geet Pic Courtesy: Instagram

ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ਵਿੱਚ ਉਹ ( Parmesh Verma)  ਗੀਤ ਗਰੇਵਾਲ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ ।ਤਸਵੀਰ ਵਿੱਚ ਪਰਮੀਸ਼ ਵਰਮਾ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ, ਉਥੇ ਹੀ ਗੀਤ ਗਰੇਵਾਲ ਨੇ ਕਢਾਈ ਵਾਲਾ ਲਹਿੰਗਾ ਪਹਿਨਿਆ ਹੈ। ਲਹਿੰਗੇ ਉਪਰ ਵੱਖ ਵੱਖ ਤਰ੍ਹਾਂ ਦੀ ਰਤਨਾਂ ਦੀ ਜੜ੍ਹਤ ਵੇਖੀ ਜਾ ਸਕਦੀ ਹੈ। ਇਹ ਸੁੰਦਰ ਤਸਵੀਰਾਂ ਸ਼ੇਅਰ ਕਰਦਿਆਂ ਜੋੜੇ ਨੇ ਇੱਕ ਨੋਟ ਵੀ ਲਿਖਿਆ ਹੈ।

ਇਸ ਵਿੱਚ ਲਿਖਿਆ ਗਿਆ ਹੈ, ''ਤੁਹਾਡੇ ਆਸ਼ੀਰਵਾਦ ਅਤੇ ਸ਼ੁਭ ਇੱਛਾਵਾਂ ਲਈ ਬਹੁਤ ਬਹੁਤ ਧੰਨਵਾਦ। ਪਿਆਰ ਅਤੇ ਸਤਿਕਾਰ-ਪਰਮੀਸ਼ ਅਤੇ ਗੀਤ।'' ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਵਰਮਾ ਨੇ ਗੀਤ ਨਾਲ ਆਪਣੇ ਰਿਸ਼ਤੇ ਬਾਰੇ ਅਗਸਤ ਵਿੱਚ ਇੰਸਟਾਗ੍ਰਾਮ 'ਤੇ ਦੱਸਿਆ ਸੀ। ਉਹ ਅਕਸਰ ਗੀਤ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕਰਦਾ ਰਹਿੰਦਾ ਸੀ। ਪਰਮੀਸ਼ ਦਾ ਪਿਆਰ ਅਤੇ ਸਮਰਥਨ ਹਮੇਸ਼ਾ ਗੀਤ ਨਾਲ ਰਿਹਾ ਹੈ।

You may also like