ਆਪਣੇ ਲਾਡਲੇ ‘ਤੇ ਪਿਆਰ ਲੁਟਾਉਂਦੇ ਨਜ਼ਰ ਆਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਸਾਹਮਣੇ ਆਈਆਂ ਨਵੀਆਂ ਤਸਵੀਰਾਂ

Written by  Lajwinder kaur   |  May 29th 2020 10:56 AM  |  Updated: May 29th 2020 10:56 AM

ਆਪਣੇ ਲਾਡਲੇ ‘ਤੇ ਪਿਆਰ ਲੁਟਾਉਂਦੇ ਨਜ਼ਰ ਆਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਸਾਹਮਣੇ ਆਈਆਂ ਨਵੀਆਂ ਤਸਵੀਰਾਂ

ਪਾਲੀਵੁੱਡ ਜਗਤ ਦੇ ਕਿਊਟ ਕਪਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਨਵੇਂ-ਨਵੇਂ ਮੰਮੀ ਪਾਪਾ ਬਣੇ ਨੇ । ਹਰੇਕ ਮਾਂ-ਬਾਪ ਦੀ ਤਰ੍ਹਾਂ ਇਹ ਜੋੜਾ ਵੀ ਆਪਣੇ ਬੇਟੇ ਰੇਦਾਨ (hredaan) ਦੇ ਪਾਲਣ ਪੋਸ਼ਣ ‘ਚ ਕੋਈ ਕਮੀ ਨਹੀਂ ਰੱਖ ਰਹੇ ਨੇ । ਉਹ ਅਕਸਰ ਹੀ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram

 

Maa da pyar ? @mansi_sharma6 #hredaanyuvraajhans #mansiyuvrajhans #yuvrajhans

A post shared by @ hredaanyuvraajhans on

ਹਾਲ ਹੀ ‘ਚ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਪਾਪਾ ਯੁਵਰਾਜ ਹੰਸ ਤੇ ਮੰਮੀ ਮਾਨਸੀ ਸ਼ਰਮਾ ਆਪਣੇ ਬੇਟੇ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ । ਇਨ੍ਹਾਂ ਤਸਵੀਰਾਂ ਚ ਦੇਖ ਸਕਦੇ ਹੋ ਦੋਵੇਂ ਆਪਣੇ ਬੇਟੇ ਨੂੰ ਨੀਨੀ ਕਰਵਾ ਰਹੇ ਨੇ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

 

View this post on Instagram

 

Papa da pyar ? @yuvrajhansofficial #hredaanyuvraajhans #yuvrajhans #mansiyuvrajhans

A post shared by @ hredaanyuvraajhans on

ਦੱਸ ਦਈਏ 12 ਮਈ ਨੂੰ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਸੀ । ਜਿਸਦੀ ਜਾਣਕਾਰੀ ਖੁਦ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਟੋਰੀ ਸ਼ੇਅਰ ਕਰ ਦਿੱਤੀ ਸੀ । ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਯਾਰ ਅਣਮੁੱਲੇ ਰਿਟਰਨਜ਼ ‘ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਦੇ ਨਾਲ ਨਜ਼ਰ ਆਉਣਗੇ । ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ । ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫ਼ਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network