ਰਣਬੀਰ-ਆਲੀਆ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਆਪਣੀ ਗਰਭਵਤੀ ਪਤਨੀ ਆਲੀਆ ਦਾ ਧਿਆਨ ਰੱਖਦੇ ਹੋਏ ਆਏ ਨਜ਼ਰ

written by Lajwinder kaur | September 01, 2022

Pregnant Alia Bhatt And Ranbir Kapoor New Pics: ਇਸ ਸਮੇਂ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇੰਨਾ ਹੀ ਨਹੀਂ, ਆਲੀਆ ਪ੍ਰੈਗਨੈਂਸੀ ਦੌਰਾਨ ਫਿਲਮ ਦੀ ਪ੍ਰਮੋਸ਼ਨ 'ਚ ਵੀ ਕਾਫੀ ਰੁੱਝੀ ਹੋਈ ਹੈ। ਇਸ ਦੇ ਨਾਲ ਹੀ, ਜੋੜੇ ਨੂੰ ਬੁੱਧਵਾਰ ਦੇਰ ਰਾਤ ਇੱਕ ਰਿਕਾਰਡਿੰਗ ਸਟੂਡੀਓ ਸਪਾਟ ਕੀਤਾ ਗਿਆ।

inside image of alia ranbir new pic image source instagram

ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਝਲਕ, ਡਿਲੀਵਰੀ ਤੋਂ ਬਾਅਦ ਦਿਖਾਇਆ ਪੇਟ, ਦੇਖੋ ਤਸਵੀਰਾਂ

ਰਣਬੀਰ ਕਪੂਰ ਅਤੇ ਆਲੀਆ ਭੱਟ ਬੀ-ਟਾਊਨ ਦੀ ਮਸ਼ਹੂਰ ਜੋੜੀ ’ਚੋਂ ਇੱਕ ਹੈ। ਜਦੋਂ ਤੋਂ ਇਸ ਕਪਲ ਨੇ ਆਪਣੇ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ ਹੈ, ਉਸ ਦਿਨ ਤੋਂ ਹੀ ਦੋਵੇਂ ਜਣੇ ਸੁਰਖੀਆਂ ’ਚ ਬਣੇ ਹੋਏ ਹਨ।

image source instagram

ਹਾਲ ਹੀ 'ਚ ਦੋਵਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਮੀਂਹ ਦੌਰਾਨ ਸਟੂਡੀਓ ਤੋਂ ਬਾਹਰ ਨਿਕਲਦੇ ਸਮੇਂ ਰਣਬੀਰ ਹੱਥ ’ਚ ਛੱਤਰੀ ਲੈ ਕੇ ਨਜ਼ਰ ਆਏ। ਇਸ ਦੌਰਾਨ ਰਣਬੀਰ ਲਾਲ ਰੰਗ ਦੇ ਕੁੜਤਾ ਅਤੇ ਬਲੂ ਡੈਨਿਮ ਜੀਸ ’ਚ ਨਜ਼ਰ ਆਇਆ ਤੇ ਆਲੀਆ ਭੱਟ ਪੀਲੇ ਰੰਗ ਦੇ ਕੁੜਤੇ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਕਾਰ ’ਚ ਬੈਠੀ ਅਦਾਕਾਰਾ ਨੇ ਆਪਣੇ ਪਤੀ ਨਾਲ ਕੈਮਰੇ ਦੇ ਸਾਹਮਣੇ ਹੱਸਦੇ ਹੋਏ ਪੋਜ਼ ਦਿੱਤੇ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ranbir ali new pics viral image source instagram

ਗੱਲ ਕਰੀਏ ਰਣਬੀਰ ਦੀ ਤਾਂ ’ਚ ਉਨ੍ਹਾਂ ਦੀ ਫ਼ਿਲਮ ‘ਸ਼ਮਸ਼ੇਰਾ’ ਰਿਲੀਜ਼ ਹੋਈ ਸੀ, ਜੋ ਬਾਕਸ ਆਫ਼ਿਸ ’ਤੇ ਬੁਰੀ ਤਰ੍ਹਾਂ ਫ਼ਲਾਪ ਰਹੀ। ਆਲੀਆ ਨੂੰ ਹਾਲ ਹੀ ’ਚ ਓ.ਟੀ.ਟੀ ਫ਼ਿਲਮ ‘ਡਾਰਲਿੰਗਸ’ ’ਚ ਦੇਖਿਆ ਗਿਆ । ਹੁਣ ਇਹ ਜੋੜੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਇਕੱਠੇ ਨਜ਼ਰ ਆਵੇਗੀ। ਇਹ ਫ਼ਿਲਮ 9 ਸਤੰਬਰ ਨੂੰ ਪਰਦੇ ’ਤੇ ਰਿਲੀਜ਼ ਹੋਣ ਜਾ ਰਹੀ ਹੈ।

 

You may also like