ਵਿੱਕੀ ਕੌਸ਼ਲ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਨਦੀ ਦੇ ਕੰਢੇ ਇਕੱਲੇ ਬੈਠੇ ਆਏ ਨਜ਼ਰ

written by Lajwinder kaur | January 24, 2022

ਬਾਲੀਵੁੱਡ ਦੇ ਖੂਬਸੂਰਤ ਸਟਾਰ ਵਿੱਕੀ ਕੌਸ਼ਲ Vicky Kaushal ਇਨ੍ਹੀਂ ਦਿਨੀਂ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਉਹ ਅਕਸਰ ਹੀ ਆਪਣੀ ਪਤਨੀ ਕੈਟਰੀਨਾ ਕੈਫ ਦੇ ਨਾਲ ਆਪਣੀ ਪਿਆਰੀ-ਪਿਆਰੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਹਾਲ ਹੀ 'ਚ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਨਰਮਦਾ ਨਦੀ ਦੇ ਕੰਢੇ ਬੈਠੇ ਨਜ਼ਰ ਆ ਰਹੇ ਹਨ। ਵਿੱਕੀ ਦੇ ਸ਼ੇਅਰ ਕਰਨ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਜੌਰਡਨ ਸੰਧੂ ਦੀ ਰਿਸ਼ੈਪਸ਼ਨ 'ਤੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਨਵੀਂ ਵਿਆਹੀ ਜੋੜੀ ਨੱਚਦੀ ਆਈ ਨਜ਼ਰ, ਦੇਖੋ ਵੀਡੀਓ

vicky and kat

ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਨਦੀ ਦੇ ਕੰਢੇ 'ਤੇ ਹੂਡੀ ਪਹਿਨੀ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀ ਉਸ ਦੀ ਸ਼ੂਟਿੰਗ ਲੋਕੇਸ਼ਨਾਂ ਵਿੱਚੋਂ ਇੱਕ ਹੋ ਸਕਦੀ ਹੈ। ਤਸਵੀਰਾਂ ਦੇਖਦੇ ਹੀ ਫੈਨਜ਼ ਜ਼ਬਰਦਸਤ ਕਮੈਂਟ ਕਰ ਰਹੇ ਹਨ, ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਕੀ ਗੱਲ ਹੈ ਬਹੁਤ ਹੀ ਖੂਬਸੂਰਤ ਜਗ੍ਹਾ, ਜਦਕਿ ਦੂਜੇ ਨੇ ਲਿਖਿਆ- ਭਾਬੀ ਕਿੱਥੇ ਹੈ, ਭਰਾ, ਭਾਬੀ ਘਰ ਵਿਚ ਹੈ?

mehndi ceremony katrina kaif and vicky kaushal

ਹੋਰ ਪੜ੍ਹੋ : ਸ਼ਰਧਾ ਕਪੂਰ ਨੇ ਆਪਣੇ ਮੇਕਅੱਪ ਆਰਟਿਸਟ ਦੇ ਵਿਆਹ ਦੀ ਰਸਮ ਅਦਾ ਕੀਤੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਕਿਊਟ ਅੰਦਾਜ਼

ਦੱਸ ਦਈਏ ਪਿਛਲੇ ਸਾਲ ਵਿੱਕੀ ਅਤੇ ਕੈਟ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ਵਿੱਚ ਹੋਇਆ ਸੀ। ਉਦੋਂ ਤੋਂ ਇਹ ਜੋੜਾ ਸੁਰਖੀਆਂ 'ਚ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਇਨ੍ਹੀਂ ਦਿਨੀਂ 'ਲੁੱਕਾ ਛੁੱਪੀ 2' ਨੂੰ ਲੈ ਕੇ ਚਰਚਾ 'ਚ ਹੈ, ਉਥੇ ਹੀ ਕੈਟਰੀਨਾ ਸਲਮਾਨ ਖਾਨ ਨਾਲ 'ਟਾਈਗਰ 3' 'ਚ ਨਜ਼ਰ ਆਉਣ ਵਾਲੀ ਹੈ।

 

 

View this post on Instagram

 

A post shared by Vicky Kaushal (@vickykaushal09)

 

You may also like