21 ਸਤੰਬਰ ਨੂੰ ਰਿਲੀਜ ਹੋਵੇਗਾ ਫ਼ਿਲਮ "ਆਟੇ ਦੀ ਚਿੜੀ" ਦਾ ਟ੍ਰੇਲਰ

Written by  Rajan Sharma   |  September 18th 2018 01:24 PM  |  Updated: September 18th 2018 01:24 PM

21 ਸਤੰਬਰ ਨੂੰ ਰਿਲੀਜ ਹੋਵੇਗਾ ਫ਼ਿਲਮ "ਆਟੇ ਦੀ ਚਿੜੀ" ਦਾ ਟ੍ਰੇਲਰ

ਬੜੀ ਹੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਫ਼ਿਲਮ ਆਟੇ ਦੀ ਚਿੜੀ ਦੀ ਇੱਕ ਹੋਰ ਝਲਕ ਅੱਜ ਅਦਾਕਾਰ ਅੰਮ੍ਰਿਤ ਮਾਨ ਨੇ ਆਪਣੇ ਫੈਨਸ ਨਾਲ ਸਾਂਝਾ ਕੀਤੀ ਹੈ| ਅੰਮ੍ਰਿਤ ਮਾਨ ਦੁਆਰਾ ਫ਼ਿਲਮ ਦਾ ਇੱਕ ਬੇਹੱਦ ਹੀ ਮਜੇਦਾਰ ਅਤੇ ਖੂਬਸੂਰਤ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ ਹੈ| ਜਿਸ ਵਿੱਚ ਉਹ ਖ਼ੁਦ ਅਤੇ ਅਦਾਕਾਰਾ ਨੀਰੂ ਬਾਜਵਾ ਬੜੇ ਹੀ ਅਲੱਗ ਲੁੱਕ ਵਿੱਚ ਨਜ਼ਰ ਆ ਰਹੇ ਹਨ| ਨਾਲ ਹੀ ਪੋਸਟਰ ਵਿੱਚ ਫ਼ਿਲਮ ਦਾ ਟ੍ਰੇਲਰ ਜੋ ਕਿ 21 ਸਤੰਬਰ ਨੂੰ ਰਿਲੀਜ ਹੋਣ ਜਾ ਰਿਹਾ ਹੈ ਬਾਰੇ ਦੱਸਿਆ ਹੈ| ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਦੇ ਨਿਰਦੇਸ਼ਕ, ਹੈਰੀ ਭੱਟੀ ਆਪਣੀ ਅਗਲੀ ਫ਼ਿਲਮ “ਆਟੇ ਦੀ ਚਿੜੀ” punjabi film ਨਾਲ ਆ ਰਹੀ ਹਨ| ਫ਼ਿਲਮ 19 ਅਕਤੂਬਰ ਨੂੰ ਸਭ ਦੇ ਦਰਮਿਆਨ ਪੇਸ਼ ਹੋ ਰਹੀ ਹੈ| ਫਿਲਮ ਵਿਚ ਨੀਰੂ ਬਾਜਵਾ ਮੁੱਖ ਅਭਿਨੇਤਰੀ ਦੇ ਤੌਰ ਤੇ ਭੂਮਿਕਾ ਨਾਭਾਉਂਦੀ ਨਜ਼ਰ ਆਉਣਗੀ ਅਤੇ ਉਨ੍ਹਾਂ ਦੇ ਨਾਲ ਗਾਇਕ ਅਮ੍ਰਿਤ ਮਾਨ amrit maan ਨੂੰ ਪਹਿਲੀ ਵਾਰ ਪੁਰਸ਼ ਨਾਇਕ ਵਜੋਂ ਦੇਖਿਆ ਜਾਵੇਗਾ|

https://www.instagram.com/p/Bn3hv3jHrLl/

ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਸਟਾਰਕਾਸਟ ਟੀਮ ਵਲੋਂ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਇੱਕ ਹੋਰ ਬੇਹੱਦ ਸੋਹਣਾ ਪੋਸਟਰ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਬੜੀ ਹੀ ਖੂਬਸੂਰਤ ਪੰਜਾਬੀ ਪੋਸ਼ਾਕ ਵਿੱਚ ਨਜ਼ਰ ਆ ਰਹੇ ਹਨ| ਉਹਨਾਂ ਦੋਨਾਂ ਪਿੱਛੇ ਇੱਕ ਛੋਟਾ ਜਿਹਾ ਸਰਦਾਰ ਵੀ ਪੋਸਟਰ ਨੂੰ ਬਹੁਤ ਰੌਣਕ ਲਾ ਰਿਹਾ ਹੈ| ਅੰਮ੍ਰਿਤ ਮਾਨ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਹੀ ਲਿਖਿਆ ਕੀ: ao ji first official POSTER release hogya ji saadi film AATE DI CHIDI da releasing on 19th October??.

https://www.instagram.com/p/BnLooABn-fC/?taken-by=amritmaan106

ਦੱਸ ਦੇਈਏ ਕੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ| ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ|

amrit maan

ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ | ਇਹ ਫ਼ਿਲਮ ਪੰਜਾਬ ਅਤੇ ਕੈਨੇਡਾ ਵਿਚ ਸ਼ੂਟ ਕੀਤੀ ਗਈ ਹੈ| ਪੋਸਟਰ ਦੁਆਰਾ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਵੀ ਦੱਸਿਆ ਗਿਆ ਹੈ ਕੀ ਫ਼ਿਲਮ 19 ਅਕਤੂਬਰ ਨੂੰ ਦੁਸ਼ਹਿਰੇ ਵਾਲ਼ੇ ਦਿਨ ਰਿਲੀਜ਼ ਹੋਣ ਜਾ ਰਹੀ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network