ਇੱਕ ਵੱਖਰੀ ਪੋਸ਼ਾਕ ਵਿੱਚ ਨਜ਼ਰ ਆਏ ਜਸਵਿੰਦਰ ਭੱਲਾ ਫ਼ਿਲਮ ਮਾਰ ਗਏ ਓਏ ਲੋਕੋ ਦੇ ਨਵੇਂ ਪੋਸਟਰ 'ਚ

Written by  Rajan Sharma   |  July 26th 2018 10:00 AM  |  Updated: July 26th 2018 10:00 AM

ਇੱਕ ਵੱਖਰੀ ਪੋਸ਼ਾਕ ਵਿੱਚ ਨਜ਼ਰ ਆਏ ਜਸਵਿੰਦਰ ਭੱਲਾ ਫ਼ਿਲਮ ਮਾਰ ਗਏ ਓਏ ਲੋਕੋ ਦੇ ਨਵੇਂ ਪੋਸਟਰ 'ਚ

31 ਅਗਸਤ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਆ ਰਹੀ 'ਮਰ ਗਏ ਓਏ ਲੋਕੋ' mar gaye oye loko ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਹ ਪੋਸਟਰ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਪੋਸ਼ਾਕ 'ਚ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਜਸਵਿੰਦਰ ਭੱਲਾ  jaswinder bhalla ਨੇ ਕੈਪਸ਼ਨ 'ਚ ਲਿਖਿਆ, ..? Jehre lok mar k uttey jandey aa, oh tn keh sakde aa k ' Mar Gaye Oye Loko' ... par eh title mere te kyon ni suit krda ?.... bhlaa bujho khan ? 'ਮਰ ਗਏ ਓਏ ਲੋਕੋ' ਫਿਲਮ ਦਾ ਟੀਜ਼ਰ ਤੇ ਇਕ ਗੀਤ 'ਆਜਾ ਨੀ ਆਜਾ' ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ। ਦੋਵਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਨੂੰ ਵੀ ਦਰਸ਼ਕਾਂ ਦਾ ਪੂਰਾ ਪਿਆਰ ਮਿਲੇਗਾ।

https://www.instagram.com/p/BlqqhztgZW4/?hl=en

ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ mar gaye oye loko ਹੈ ਜਿਸ ਵਿੱਚ ਪੰਜਾਬੀ ਫ਼ਿਲਮ  ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ jaswinder bhalla, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network