'ਪੰਜਾਬੀਅਤ' ਫਿਲਮ ਹੋਵੇਗੀ ਇਸ ਸਾਲ ਮਈ 'ਚ ਵੱਡੇ ਪਰਦੇ 'ਤੇ ਰਿਲੀਜ਼

written by Aaseen Khan | January 01, 2019

'ਪੰਜਾਬੀਅਤ' ਫਿਲਮ ਹੋਵੇਗੀ ਇਸ ਸਾਲ ਮਈ 'ਚ ਵੱਡੇ ਪਰਦੇ 'ਤੇ ਰਿਲੀਜ਼ : ਪੰਜਾਬੀ ਫਿਲਮ ਇੰਡਸਟਰੀ ਦਿਨੋ ਦਿਨ ਕਾਮਯਾਬੀ ਦੇ ਨਵੇਂ ਨਵੇਂ ਮਿਆਰ ਛੂਹ ਰਹੀ ਹੈ। 2019 ਪੰਜਾਬੀ ਸਿਨੇਮਾ ਦੇ ਲਈ ਕਾਫੀ ਬਿਜ਼ੀ ਰਹਿਣ ਵਾਲਾ ਹੈ। ਵੱਡੀਆਂ ਵੱਡੀਆਂ ਫ਼ਿਲਮਾਂ ਦੀ ਕਾਫੀ ਸਮੇਂ ਤੋਂ 2019 'ਚ ਰਿਲੀਜ਼ ਕਰਨ ਲਈ ਅਨਾਊਂਸ ਮੈਂਟਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ 'ਚ ਇੱਕ ਹੋਰ ਇੱਕ ਹੋਰ ਪੰਜਾਬੀ ਫਿਲਮ ਦਾ ਨਾਮ ਸ਼ਾਮਿਲ ਹੋ ਚੁੱਕਿਆ ਹੈ ਜੋ ਕਿ 2019 'ਚ ਮਈ ਮਹੀਨੇ 'ਚ ਰਿਲੀਜ਼ ਹੋਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦਾ ਨਾਮ ਹੈ 'ਪੰਜਾਬੀਅਤ' ਜੋ ਕਿ 17 ਮਈ , 2019 ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਵੇਗੀ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਡਾਇਰੈਕਟਰ ਅਤੇ ਲੇਖਕ ਸ਼ੰਕਰ ਪ੍ਰਵੇਸ਼ ਸਹਿਗਲ ਕਰ ਰਹੇ ਹਨ।

https://www.instagram.com/p/BsFsIXNlvFu/

ਹੋਰ ਪੜ੍ਹੋ : ਪੁਲਿਸ ‘ਚ ਭਰਤੀ ਹੋਣ ਜਾ ਰਹੇ ਨੇ ਦੇਵ ਖਰੌੜ, ਸੰਭਾਲਣਗੇ ਡੀ.ਐੱਸ.ਪੀ. ਦੀ ਕੁਰਸੀ

ਫਿਲਮ ਵਾਈਟ ਹਿੱਲ ਸਟੂਡੀਓਜ਼ ਦੀ ਪ੍ਰੋਡਕਸ਼ਨ 'ਚ ਬਣਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਵਾਈਟ ਹਿੱਲ ਨੇ ਹੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। 2019 'ਚ ਬੈਕ ਟੂ ਬੈਕ ਫ਼ਿਲਮਾਂ ਦੀ ਅਨਾਊਸਮੈਂਟ ਕੀਤੀ ਜਾ ਰਹੀ ਹੈ। ਜਿਹੜੀਆਂ ਵੱਖ ਵੱਖ ਮੁੱਦਿਆਂ 'ਤੇ ਅਧਾਰਿਤ ਫ਼ਿਲਮਾਂ ਹਨ। ਇਸ ਫਿਲਮ ਦੇ ਨਾਮ ਤੋਂ ਵੀ ਜਾਪਦਾ ਹੈ ਕਿ 'ਪੰਜਾਬੀਅਤ' ਫਿਲਮ ਚੰਗੇ ਮੁੱਦੇ 'ਤੇ ਬਣਾਈ ਜਾ ਰਹੀ ਹੈ।

You may also like