Advertisment

ਅੱਜ ਦਿਖੇਗਾ ਸੁਰੀਲੀ ਸਰਦਾਰਨੀ ਦਾ ਠੇਠ ਅੰਦਾਜ਼ ਸਿਰਫ਼ ਪੀਟੀਸੀ ਪੰਜਾਬੀ ‘ਤੇ

author-image
By Gulshan Kumar
New Update
ਅੱਜ ਦਿਖੇਗਾ ਸੁਰੀਲੀ ਸਰਦਾਰਨੀ ਦਾ ਠੇਠ ਅੰਦਾਜ਼ ਸਿਰਫ਼ ਪੀਟੀਸੀ ਪੰਜਾਬੀ ‘ਤੇ
Advertisment
ਦੋਸਤੋ, ਗੱਲਾਂ ਸਾਰੇ ਕਰਦੇ ਨੇ ਕੇ ਨਸ਼ਿਆਂ, ਨਗੇਜ਼, ਜੱਟਵਾਦ, ਲੜਾਈਆਂ, ਹਥਿਆਰ ਤੇ ਗੀਤ ਨਹੀਂ ਬਣਨੇ ਚਾਹੀਦੇ, ਪਰ ਇਸ ਸੋਚ ਨਾਲ ਖੜ੍ਹਨ ਦੀ ਜਦੋਂ ਵਾਰੀ ਆਉਂਦੀ ਹੈ ਤਾਂ ਸਾਰੇ ਪਿਛੇ ਹੱਟ ਜਾਂਦੇ ਨੇ। ਪਰ ਹੁਣ ਅਮੀਰ ਪੰਜਾਬੀ ਸਭਿਆਚਾਰ ਨੂੰ ਪਰਫ਼ੁਲਿੱਤ ਕਰਨ ਲਈ ਸੱਚਮੁੱਚ ਇਕ ਮਿਉਜ਼ਿਕ ਕੰਪਨੀ ਸਾਹਮਣੇ ਆਈ ਹੈ। ਜਿਸ ਦਾ ਨਾਮ ਹੈ ਸੁਰਖਾਬ ਮੇਲੋਡੀਜ਼। ਇਸ ਦੇ ਸੰਸਥਾਪਕ ਸੁਖਵਿੰਦਰ ਸੁੱਖੀ ਦਾ ਮੇਨ ਮੋਟਿਵ ਇਸ ਕੰਪਨੀ ਨੂੰ ਖੜਾ ਕਰਨ ਦਾ ਇਹ ਹੈ ਕਿ ਪੰਜਾਬੀ ਸਭਿਆਚਾਰ, ਪੰਜਾਬੀ ਟੈਲੇਂਟ ਨੂੰ ਅੱਗੇ ਲਿਆਂਦਾ ਜਾਵੇ। ਇਸ ਸਿਲਸਿਲੇ ਦੇ ਤਹਿਤ ਉਹਨਾਂ ਨੇ ਪੰਜਾਬ ਦੇ ਪਿੰਡ, ਪਿੰਡ ਜਾ ਕੇ ਚੰਗੇ ਚੰਗੇ ਤੇ ਲੋੜਬੰਦ ਸਿੰਗਰਸ ਦੀ ਖੋਜ ਕੀਤੀ। ਉਹਨਾਂ ਨੂੰ ਪਰੋਪਰ ਸਹੂਲਤਾਂ ਮੁਹੱਈਆਂ ਕਰਾਈਆਂ। ਉਹਨਾਂ ਦੇ ਗੀਤ ਰਿਕੋਰਡ ਕੀਤੇ ਗਏ। ਜਿਹਨਾਂ ਵਿਚੋਂ ਪਹਿਲਾ ਗਾਣਾ ਆ ਰਿਹਾ ਹੈ ਸਰਦਾਰਨੀ। ਜਿਸ ਨੂੰ ਗਾਇਆ ਹੈ ਕਿਰਨਜੀਤ ਕੌਰ ਨੇ। ਇਹ ਗਾਣਾ ਅੱਜ ਵਰਲਡ ਵਾਈਜ਼ ਰੀਲੀਜ਼ ਹੋ ਗਿਆ ਹੈ ਪੰਜਾਬ ਦੇ ਨੰਬਰ 1 ਚੈਨਲ ਪੀਟੀਸੀ ਪੰਜਾਬੀ ਤੇ, ਪੀਟੀਸੀ ਚੱਕਦੇ ਉਤੇ। ਇਸ ਗਾਣੇ ਦੇ ਬੋਲ ਲਿਖੇ ਨੇ ਪੰਮੀ ਲਾਲੋ ਮਜ਼ਾਰਾ ਨੇ। ਤੇ ਮਿਉਜ਼ਿਕ ਦਿਤਾ ਹੈ ਬਹੁਤ ਹੀ ਮਸ਼ਹੂਰ ਮਿਉਜ਼ਿਕ ਡਾਈਰੈਕਟਰ ਤੇਜਵੰਤ ਕਿਟੂ ਜੀ ਨੇ। ਸੁਰਖਾਬ ਮੇਲੋਡੀਜ਼ ਦੇ ਸੰਸਥਾਪਕ ਸੁਖਵਿੰਦਰ ਸੁੱਖੀ ਜੀ ਨੇ ਹੀ ਇਸ ਗਾਣੇ ਦਾ ਵੀਡਿਉ ਡਾਈਰੇਕਟ ਕੀਤਾ ਹੈ। ਸੁਖਵਿੰਦਰ ਸੁੱਖੀ ਜੀ ਦੀ ਆਪਣੇ ਸਭਿਆਚਾਰ ਲਈ, ਤੇ ਪੰਜਾਬ ਦੇ ਟੈਲੇਂਟ ਨੂੰ ਅੱਗੇ ਲਿਆਉਣ ਵਾਲੀ ਇਹ ਪਹਿਲ ਸੱਚਮੁੱਚ ਕਾਬਿਲੇ ਤਾਰੀਫ਼ ਹੈ। ਸੋ ਹੁਣ ਸਾਡਾ ਫ਼ਰਜ਼ ਬਣਦਾ ਹੈ ਇਸ ਪਹਿਲ ਨੂੰ ਸੁਪਪੋਰਟ ਕਰਨਾ। publive-image Edited By: Gourav Kochhar
Advertisment

Stay updated with the latest news headlines.

Follow us:
Advertisment
Advertisment
Latest Stories
Advertisment