ਦੇਵ ਖਰੌੜ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ਦਾ ਰੋਮਾਂਟਿਕ ਗੀਤ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | May 13, 2022

ਦੇਵ ਖਰੌੜ (Dev Kharoud) ਅਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ( Dakuaan Da Munda 2)ਦਾ ਰੋਮਾਂਟਿਕ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸ਼ਿਪਰਾ ਗੋਇਲ ਅਤੇ ਵੀਤ ਬਲਜੀਤ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ । ਇਸ ਗੀਤ ‘ਚ ਜਪਜੀ ਖਹਿਰਾ (Japji Khaira) ਅਤੇ ਦੇਵ ਖਰੌੜ ਨਜ਼ਰ ਆ ਰਹੇ ਹਨ ਤੇ ਫ਼ਿਲਮ ਦੇ ਗੀਤ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

dev kharaud , image From veet baljit and shipra goyal song

ਹੋਰ ਪੜ੍ਹੋ : ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਗੀਤ ‘ਗੁੰਡਾਗਰਦੀ’ ਰਿਲੀਜ਼ ਹੋਇਆ ਸੀ । ਜਿਸ ਤੋਂ ਬਾਅਦ ਇਸ ਦਾ ਦੂਜਾ ਗੀਤ ਰਿਲੀਜ਼ ਕੀਤਾ ਗਿਆ ਹੈ । ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਸ਼ਾਈ, ਸੰਗ ਲੱਗਦੀ ਆ ਰਿਲੀਜ਼ ਹੋ ਗਿਆ ਹੈ ।

japji khaira,,- image From Veet Baljit And Shipra Goyal Song

ਹੋਰ ਪੜ੍ਹੋ : ‘ਸ਼ਰੀਕ-2’ ਫ਼ਿਲਮ ‘ਚ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ

‘ਡਾਕੂਆਂ ਦਾ ਮੁੰਡਾ-੨’ ੨੭ ਮਈ ਨੂੰ ਰਿਲੀਜ਼ ਹੋ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੇਵ ਖਰੌੜ ਨੇ ਆਪਣੀ ਫ਼ਿਲਮ ‘ਬਲੈਕੀਆ’ ਦੇ ਨਾਲ ਆਪਣੇ ਦਮਦਾਰ ਕਿਰਦਾਰ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਇਹ ਫ਼ਿਲਮ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

japji khaira,,-

ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਦੇਵ ਖਰੌੜ ਅਤੇ ਜਪਜੀ ਖਹਿਰਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਫ਼ਿਲਮ ‘ਚ ਦਿਖਾਈ ਦੇਣਗੇ ।ਜਪਜੀ ਖਹਿਰਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Dev Kharoud (@dev_kharoud)

You may also like