Advertisment

ਨਿਸ਼ਾ ਬਾਨੋ ਨੇ ਲਾਇਆ ਸਭ ਨੂੰ ਨੱਚਣ, ਦੇਖੋ ਵੀਡਿਓ 

author-image
By Rupinder Kaler
New Update
ਨਿਸ਼ਾ ਬਾਨੋ ਨੇ ਲਾਇਆ ਸਭ ਨੂੰ ਨੱਚਣ, ਦੇਖੋ ਵੀਡਿਓ 
Advertisment
ਪੰਜਾਬੀ ਫਿਲਮ ਇੰਡਸਟਰੀ ਦੀ ਐਕਟਰੈੱਸ ਅਤੇ ਗਾਇਕਾ ਨਿਸ਼ਾ ਬਾਨੋ ਨਾ ਸਿਰਫ ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਭ ਨੂੰ ਮੋਹ ਲੈਂਦੀ ਹੈ ਬਲਕਿ ਉਹਨਾਂ ਦੀ ਗਾਇਕੀ ਅਤੇ ਅਵਾਜ਼ ਵੀ ਸਭ ਨੂੰ ਆਪਣੇ ਵੱਲ ਖਿਚਦੀ ਹੈ । ਨਿਸ਼ਾ ਬਾਨੋ ਛੇਤੀ ਹੀ ਆਪਣਾ ਨਵਾਂ ਗਾਣਾ ਲੈ ਕੇ ਆ ਰਹੀ ਹੈ ਜਿਸ ਦੀ ਜਾਣਕਾਰੀ ਨਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਹੈ । ਨਿਸ਼ਾ ਨੇ ਕਿਹਾ ਹੈ ਕਿ ਉਹਨਾਂ ਦਾ ਨਵਾਂ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ ਤੇ ਇਸ ਗੀਤ ਦਾ ਪੋਸਟਰ ਇੱਕ ਦੋ ਦਿਨਾਂ ਵਿੱਚ ਜਾਰੀ ਕਰ ਦੇਣਗੇ । ਹੋਰ ਵੇਖੋ : ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ
Advertisment
Nisha Bano Nisha Bano ਨਿਸ਼ਾ ਨੇ ਇਸ ਜਾਣਕਾਰੀ ਦੇ ਨਾਲ-ਨਾਲ ਇੱਕ ਵੀਡਿਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਸਟੇਜ਼ 'ਤੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡਿਓ ਲੁਧਿਆਣਾ ਦੀ ਕਿੱਪਸ ਮਾਰਕਿੱਟ ਦੀ ਹੈ । ਨਿਸ਼ਾ ਨੇ ਲੁਧਿਆਣਾ ਵਾਸੀਆਂ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਹੈ । ਹੋਰ ਵੇਖੋ : ਸੁਰਵੀਨ ਚਾਵਲਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ ਦੇਖੋ ਤਸਵੀਰਾਂ https://www.instagram.com/p/BqBrcsRho6V/ ਨਿਸ਼ਾ ਦਾ ਨਵਾਂ ਗਾਣਾ ਤਾਂ ਆ ਹੀ ਰਿਹਾ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਪੰਜਾਬੀ ਫਿਲਮ ਲਾਟੂ  ਰਿਲੀਜ਼ ਹੋਣ ਵਾਲੀ ਹੈ । ਇਸ ਫਿਲਮ ਵਿੱਚ ਗਗਨ ਕੋਕਰੀ ਨੇ ਮੁੱਖ ਭੂਮਿਕਾ ਨਿਭਾਈ ਹੈ, ਇਸ ਤੋਂ ਇਲਾਵਾ ਕਰਮਜੀਤ ਅਨਮੋਲ ਵਰਗੇ ਕਈ ਵੱਡੇ ਅਦਾਕਾਰ ਉਹਨਾਂ ਦੇ ਨਾਲ ਦਿਖਾਈ ਦੇਣਗੇ । ਲਾਟੂ ਫਿਲਮ ੧੬ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment