ਗਾਇਕ ਯਾਦੀ ਦੇ ਗੀਤ 'ਕਰਲੀ ਹੇਅਰ' ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਹੋਇਆ ਵਰਲਡ ਟੀਵੀ ਪ੍ਰੀਮੀਅਰ, ਦੇਖੋ ਵੀਡੀਓ

Written by  Aaseen Khan   |  May 02nd 2019 04:28 PM  |  Updated: May 02nd 2019 04:28 PM

ਗਾਇਕ ਯਾਦੀ ਦੇ ਗੀਤ 'ਕਰਲੀ ਹੇਅਰ' ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਹੋਇਆ ਵਰਲਡ ਟੀਵੀ ਪ੍ਰੀਮੀਅਰ, ਦੇਖੋ ਵੀਡੀਓ

ਗਾਇਕ ਯਾਦੀ ਦੇ ਗੀਤ 'ਕਰਲੀ ਹੇਅਰ' ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਹੋਇਆ ਵਰਲਡ ਟੀਵੀ ਪ੍ਰੀਮੀਅਰ, ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋਂ ਦਿਨ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ ਜਿਸ 'ਚ ਹਰ ਰੋਜ਼ ਹੀ ਨਵੇਂ ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਪੰਜਾਬੀ ਗਾਇਕ ਯਾਦੀ ਵੀ ਆਪਣਾ ਨਵਾਂ ਗੀਤ 'ਕਰਲੀ ਹੇਅਰ' ਸਰੋਤਿਆਂ ਲਈ ਲੈ ਕੇ ਆ ਗਏ ਹਨ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ 2 ਮਈ ਯਾਨੀ ਅੱਜ ਹੋ ਚੁੱਕਿਆ ਹੈ। ਗੀਤ ਬੀਟ ਸੌਂਗ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ : ਜਾਣੋ ਕਿਉਂ ਜੈਸਮੀਨ ਅਖ਼ਤਰ ਨਹੀਂ ਛੱਡ ਸਕਦੀ ਆਪਣੀਆਂ ਪੱਕੀਆਂ ਫਰੈਂਡਾਂ ਦਾ ਸਾਥ, ਦੇਖੋ ਵੀਡੀਓ

ਗੀਤ ਦੇ ਬੋਲ ਮੌਂਟੀ ਹੰਟਰ ਵੱਲੋਂ ਲਿਖੇ ਗਏ ਹਨ ਅਤੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਜੀ ਸਕਿਲਜ਼ ਨੇ। ਸਿਮਰਨ ਗੁਪਤਾ ਵੱਲੋਂ ਗੀਤ 'ਚ ਫੀਮੇਲ ਲੀਡ ਰੋਲ ਨਿਭਾਇਆ ਗਿਆ ਹੈ। ਉੱਥੇ ਹੀ ਵੀਡੀਓ ਦੀ ਗੱਲ ਕਰੀਏ ਤਾਂ ਜਿੰਦ'ਸ ਢਿੱਲੋਂ ਵੱਲੋਂ ਵੀਡੀਓ ਡਾਇਰੈਕਟ ਕੀਤਾ ਗਿਆ ਹੈ। ਯੂ ਟਿਊਬ 'ਤੇ ਗਾਇਕ ਯਾਦੀ ਦਾ ਇਹ ਗੀਤ ਨੇਕਸਟ ਬੀਟ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network