ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

written by Lajwinder kaur | September 26, 2021

ਆਮਿਰ ਖ਼ਾਨ (Aamir Khan)  ਅਤੇ ਕਰੀਨਾ ਕਪੂਰ ਖ਼ਾਨ  (Kareena Kapoor Khan) ਦੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ Laal Singh Chaddha ਜਿਸ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਜੀ ਹਾਂ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

ਹੋਰ ਪੜ੍ਹੋ : Happy Daughters’ Day 2021: ਕਪਿਲ ਸ਼ਰਮਾ ਨੇ ਧੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸ਼ੇਅਰ ਕੀਤੀਆਂ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ

inside image of aamir khan laal singh chadda-min Image Source: Instagram

ਮਹਾਰਾਸ਼ਟਰ ਸਰਕਾਰ ਵੱਲੋਂ ਰਾਜ ਵਿੱਚ ਸਿਨੇਮਾਘਰਾਂ ਅਤੇ ਮਲਟੀਪਲੈਕਸਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇਣ ਦੇ  ਫੈਸਲੇ ਦਾ ਸਵਾਗਤ ਕਰਦੇ ਹੋਏ, ਆਮਿਰ ਖਾਨ ਪ੍ਰੋਡਕਸ਼ਨ ਅਤੇ ਵਾਇਆਕੌਮ 18 ਸਟੂਡੀਓਜ਼ ਨੇ ਫ਼ਿਲਮ ਲਾਲ ਸਿੰਘ ਚੱਢਾ ਦੀ ਨਵੀਂ ਰਿਲੀਜ਼ ਡੇਟ ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕਾਂ ਕਾਫੀ ਉਤਸੁਕ ਨੇ।

ਹੋਰ ਪੜ੍ਹੋ : ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ 'ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

ਆਮਿਰ ਖਾਨ, ਕਰੀਨਾ ਕਪੂਰ ਖਾਨ, ਨਾਗਾ ਚੈਤਨਿਆ, ਮੋਨਾ ਸਿੰਘ ਅਤੇ ਮਾਨਵ ਵਿਜ ਦੀ ਭੂਮਿਕਾ ਵਾਲੀ 'ਲਾਲ ਸਿੰਘ ਚੱਢਾ' ਹੁਣ 2022 ਦੇ 'ਵੈਲੇਨਟਾਈਨ ਡੇਅ' ਮੌਕੇ 'ਤੇ ਸਿਨੇਮਾਘਰਾਂ' ਚ ਰਿਲੀਜ਼ ਹੋਣ ਲਈ ਤਿਆਰ ਹੈ। ਸੋਸ਼ਲ ਮੀਡੀਆ 'ਤੇ ਆਪਣੀ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ, ਆਮਿਰ ਖਾਨ ਪ੍ਰੋਡਕਸ਼ਨ ਨੇ ਕਿਹਾ, "ਅਸੀਂ ਪ੍ਰਸ਼ਾਸਨ ਦੇ 22 ਅਕਤੂਬਰ ਤੋਂ ਸਿਨੇਮਾਘਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਸਾਡੀ ਫ਼ਿਲਮ ਲਾਲ ਸਿੰਘ ਚੱਢਾ ਇਸ ਕ੍ਰਿਸਮਿਸ ਨੂੰ ਰਿਲੀਜ਼  ਦੀ ਥਾਂ ਹੁਣ ਅਸੀਂ ਲਾਲ ਸਿੰਘ ਚੱਢਾ ਨੂੰ ਵੈਲੇਨਟਾਈਨ ਡੇਅ, 2022 ‘ਤੇ ਰਿਲੀਜ਼ ਕਰਾਂਗੇ’ ।

inside image of laal singh chadda with aamir and kareen-min Image Source: Instagram

ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖਾਨ 'ਲਾਲ ਸਿੰਘ ਚੱਢਾ' ਵਿੱਚ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਹ ਜੋੜੀ ਇਕੱਠੇ ਫ਼ਿਲਮ '3 ਇਡੀਅਟਸ' ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਆਮਿਰ ਖ਼ਾਨ ਸਰਦਾਰੀ ਲੁੱਕ 'ਚ ਨਜ਼ਰ ਆਉਣਗੇ। ਦੱਸ ਦਈਏ ਇਸ ਕਿਰਦਾਰ ਦੇ ਲਈ ਉਨ੍ਹਾਂ ਨੇ ਆਪਣਾ 20 ਕਿਲੋ ਭਾਰ ਘਟਾਇਆ ਸੀ। ਲਾਲ ਸਿੰਘ ਚੱਢਾ ਫ਼ਿਲਮ ਸਾਲ 1994 ‘ਚ ਆਈ ਹਾਲੀਵੁੱਡ ਫ਼ਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕੀਤਾ ਹੈ।

You may also like