ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਖੂਬਸੂਰਤ ਨਾਇਕਾ, ਬਣਨ ਜਾ ਰਹੀ ਹੈ ਗਾਇਕਾ

Written by  Gulshan Kumar   |  March 06th 2018 12:06 PM  |  Updated: March 06th 2018 12:06 PM

ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਖੂਬਸੂਰਤ ਨਾਇਕਾ, ਬਣਨ ਜਾ ਰਹੀ ਹੈ ਗਾਇਕਾ

ਪੰਜਾਬੀ ਏਂਟਰਟੇਨਮੇਂਟ ਇੰਡਸਟਰੀ ਵਿਚ ਤੁਸੀਂ ਅਕਸਰ ਸਿੰਗਰਸ ਨੂੰ ਅਦਾਕਾਰੀ ਵਿਚ ਹੱਥ ਅਜ਼ਮਾਉਂਦੇ ਹੋਏ ਸੁਣਦੇ ਹੋ, ਦੇਖਦੇ ਹੋ, ਪਰ ਬਹੁਤ ਘੱਟ ਖਬਰਾਂ ਸੁਨਣ ਦੇਖਣ ਨੂੰ ਮਿਲਦੀਆਂ ਨੇ, ਜਦੋ ਕੋਈ ਅਦਾਕਾਰ ਗਾਇਕੀ ਦੀ ਲਾਈਨ ਵਿੱਚ ਹੱਥ ਅਜ਼ਮਾਉਂਦਾ ਹੈ। ਹੁਣ ਐਦਾਂ ਦੀ ਹੀ ਖਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਖੂਬਸੂਰਤ ਨਾਇਕਾ ਗਾਇਕਾ ਬਣਨ ਜਾ ਰਹੀ ਹੈ। ਤੇ ਉਹ ਖੂਬਸੂਰਤ ਨਾਇਕਾ ਹੈ ਜੀ ਮੈਂਡੀ ਤੱਖੜ। ਜੀ ਹਾਂ, ਮੈਂਡੀ ਠੱਕਰ ਨੇ ਆਪਣੇ ਫੇਸਬੁੱਕ ਪੇਜ਼ ਤੇ ਕਿਹਾ ਹੈ ਕਿ ਉਹ ਬਹੁਤ ਜਲਦੀ ਆਪਣਾ ਪਹਿਲਾ ਗੀਤ ਲੈ ਕੇ ਆ ਰਹੀ ਹੈ, ਜਿਸ ਦਾ ਨਾਮ ਹੈ ਲਾਡੋ ਰਾਣੀ।

ਇਹ ਗੀਤ ਉਹਨਾਂ ਨੇ ਮਿਉਜ਼ੀਕਲ ਮਾਸਟਰ ਡਾ. ਯੂਸ ਦੇ ਨਾਲ ਗਾਇਆ ਹੈ। ਤੇ ਇਹ ਗੀਤ ਮਾਰਚ ਮਹੀਨੇ ਆ ਜਾਏਗਾ। ਤਾਂ ਲਉ ਜੀ ਹੁਣ ਇਹ ਦੇਖਣਾ ਇੰਟਰਸਟਿੰਗ ਹੋਏਗਾ ਕਿ ਆਪਣੀ ਅਦਾਕਾਰੀ ਦੇ ਵਾਂਗ ਉਹਨਾਂ ਦੀ ਆਵਾਜ਼ ਵਿਚ ਕਿੰਨਾਂ ਦੱਮ ਹੋਏਗਾ। ਤੇ ਉਹਨਾਂ ਦੀ ਆਵਾਜ਼ ਨੂੰ ਮਿਉਜ਼ਿਕ ਲਵਰਸ ਕਿੰਨਾਂ ਕੁ ਪਸੰਦ ਕਰਦੇ ਨੇ। ਵੈਸੇ ਮੈਂਡੀ ਤੱਖੜ ਦੀ ਜੇ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਉਹਨਾਂ ਨੇ ਪੰਜਾਬੀਆਂ ਦੀ ਝੋਲੀ ਪਾਈਆਂ ਨੇ। ਇਸ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਤੇ ਤਾਮਿਲ ਇੰਡਸਟਰੀ ਲਈ ਵੀ ਕੰਮ ਕਰ ਚੁੱਕੀ ਹੈ।

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network