ਗਾਇਕਾ ਸੁਖਪ੍ਰੀਤ ਕੌਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਆ ਗਿਆ ਵਣਜਾਰਾ’, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | February 26, 2021

ਪੀਟੀਸੀ ਪੰਜਾਬੀ ‘ਤੇ ਗਾਇਕਾ ਸੁਖਪ੍ਰੀਤ ਕੌਰ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ‘ਆ ਗਿਆ ਵਣਜਾਰਾ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਸੁਰਿੰਦਰ ਬਚਨ ਨੇ । ਇਸ ਲੋਕ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਵੀਡੀਓ ਵੀ ਪੀਟੀਸੀ ਵੱਲੋਂ ਤਿਆਰ ਕੀਤਾ ਗਿਆ ਹੈ ।

sukhpreet

ਹੋਰ ਪੜ੍ਹੋ : ਇਹ ਤਸਵੀਰ ਹੈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

sukhpreet

ਇਸ ਲੋਕ ਗੀਤ ‘ਚ ਪੁਰਾਣੇ ਸਮੇਂ ਦੀ ਗੱਲ ਕੀਤੀ ਗਈ ਹੈ ਜਦੋਂ ਵਣਜਾਰਾ ਗਲੀ ਗਲੀ ‘ਚ ਵੰਗਾਂ ਵੇਚਣ ਲੲੁੀ ਆਇਆ ਕਰਦਾ ਸੀ ਅਤੇ ਕੁੜੀਆਂ ਅਤੇ ਔਰਤਾਂ ਵਣਜਾਰੇ ਨੂੰ ਵੇਖ ਕੇ ਖੁਸ਼ ਹੋ ਜਾਂਦੀਆਂ ਸਨ ਅਤੇ ਵੰਗਾਂ ਚੜਵਾਉਂਦੀਆਂ ਸਨ ।ਇਸ ਗੀਤ ‘ਚ ਇੱਕ ਕੁੜੀ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਸੁਖਪ੍ਰੀਤ ਕੌਰ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

sukhpreet

ਸੁਖਪ੍ਰੀਤ ਦੀ ਆਵਾਜ਼ ‘ਚ ਇਸ ਨਵੇਂ ਰਿਲੀਜ਼ ਹੋਏ ਲੋਕ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ‘ਤੇ ਸੁਣ ਸਕਦੇ ਹੋ ।

 

0 Comments
0

You may also like