ਗਾਇਕ ਏਕਮ ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਨਵਾਂ ਗੀਤ ‘ਬੈਡ ਸੁਸਾਇਟੀ’

written by Shaminder | June 10, 2021

ਗਾਇਕ ਏਕਮ ਦੀ ਆਵਾਜ਼ ‘ਚ ਗੀਤ ‘ਬੈਡ ਸੁਸਾਇਟੀ’ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ।ਗੀਤ ਦਿਨ ਸੋਮਵਾਰ, 14 ਜੂਨ ਨੂੰ ਰਿਲੀਜ਼ ਹੋਵੇਗਾ ਅਤੇ  ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਸੁਣ ਸਕਦੇ ਹੋ । ਇਸ ਦੇ ਨਾਲ ਹੀ ਪੀੇੇਟੀਸੀ ਰਿਕਾਰਡਜ਼ ‘ਤੇ ਵੀ ਇਸ ਗੀਤ ਦਾ ਅਨੰਦ ਮਾਣ ਸਕਦੇ ਹੋ । ekam ਹੋਰ ਪੜ੍ਹੋ : ਸੰਨੀ ਲਿਓਨ ਦੇ ਸਟੰਟ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਕੀਤਾ ਸਾਂਝਾ 
ekam ਗੀਤ ਦੇ ਬੋਲ ਖੁਦ ਏਕਮ ਦੇ ਲਿਖੇ ਹੋਏ ਹਨ ਅਤੇ ਫੀਚਰਿੰਗ ‘ਚ ਲਾਡੀ ਚਾਹਲ ਨਜ਼ਰ ਆਉਣਗੇ । ਮਿਊਜ਼ਿਕ ਬਾਈ ਜੀ ਦਾ ਹੋਵੇਗਾ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਾਇਕ ਏਕਮ ਦੇ ਪ੍ਰਸ਼ੰਸਕਾਂ ਨੂੰ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਵੱਲੋਂ ਕਈ ਗਾਇਕਾਂ ਦੇ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਕਈ ਨਵੇਂ ਗਾਇਕਾਂ ਲਈ ਵੀ ਵਧੀਆ ਪਲੈਟਫਾਰਮ ਮਿਲ ਰਿਹਾ ਹੈ ।ਦੇਸ਼ ਵਿਦੇਸ਼ ‘ਚ ਵੀ ਇਨ੍ਹਾਂ ਗਾਇਕਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਦਾ ਹੈ ।  

0 Comments
0

You may also like