ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਗੁਰਪਿਤ ਗੁਰੀ ਅਤੇ ਲਲਿਤਾ ਵਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਮਿੱਟੀ ਤੇਰੇ ਬਾਗ ਦੀ’

written by Shaminder | June 09, 2021

ਪੀਟੀਸੀ ਪੰਜਾਬੀ ‘ਤੇ ਨਵੇਂ ਨਵੇਂ ਪੰਜਾਬੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਹੁਣ ਮੁੜ ਤੋਂ ਪੀਟੀਸੀ ਰਿਕਾਰਡਜ਼ ‘ਤੇ ਗੁਰਪਿਤ ਗੁਰੀ ਅਤੇ ਲਲਿਤਾ ਵਰਮਾ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਨੂੰ ‘ਮਿੱਟੀ ਤੇਰੇ ਬਾਗ ਦੀ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ 12 ਜੂਨ, ਦਿਨ ਸ਼ਨਿੱਚਰਵਾਰ ਨੂੰ ਪੀਟੀਸੀ ਪੰਜਾਬੀ, ਪੀਟੀਸੀ ਮਿਊਜ਼ਿਕ ਅਤੇ ਪੀਟੀਸੀ ਰਿਕਾਰਡਜ਼ ‘ਤੇ ਸੁਣ ਸਕਦੇ ਹੋ । Mitti Tere Bagh Di. ਹੋਰ ਪੜ੍ਹੋ : ਇਸ ਤਸਵੀਰ ‘ਚ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਬੁੱਝੋ ਭਲਾ ਕੌਣ ਹਨ ! 
  ਇਹ ਗੀਤ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ‘ਮਿੱਟੀ ਦੀ ਖੁਸ਼ਬੂ’ ਚੋਂ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਬਾਕਸ ਦੀਆਂ ਫਿਲਮਾਂ ਦੇ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਸ ‘ਚ ਆਜ਼ਾਦ ਦੀ ਆਵਾਜ਼ ‘ਚ ਦੋ ਗੀਤ ਰਿਲੀਜ਼ ਕੀਤੇ ਗਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਦਾ ਗੀਤ ਰਿਲੀਜ਼ ਕੀਤਾ ਜਾਵੇਗਾ । ਸੋ ਜੇ ਤੁਹਾਨੂੰ ਵੀ ਇਸ ਗੀਤ ਦਾ ਹੈ ਬੇਸਬਰੀ ਦੇ ਨਾਲ ਇੰਤਜ਼ਾਰ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ਅਤੇ ਜੁੜੇ ਰਹੋ ਮਨੋਰੰਜਨ ਜਗਤ ਅਤੇ ਖਬਰਾਂ ਲਈ ਪੀਟੀਸੀ ਨੈੱਟਵਰਕ ਦੇ ਨਾਲ ।  

0 Comments
0

You may also like